ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ ਬਿਊਰੋ) –
ਸਥਾਨਕ ਅੱਪਰਬਾਰ ਦੁਆਬ ਨਹਿਰ ਨੇੜਿਓਂ ਇੱਕ ਬਜੁੱਰਗ ਔਰਤ ਦੀ ਲਾਸ਼ ਮਿਲਣ ਨਾਲ ਇਲੱਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਪਿੰਡ ਸੁਲਤਾਨਵਿੰਡ ਅਤੇ ਨੇੜਲੀਆਂ ਅਬਾਦੀਆਂ ‘ਚ ਲਾਸ਼ ਦੀ ਸ਼ਨਾਖਤ ਕਰਵਾਉਣ ਲਈ ਅਨਾਊਂਸਮੈਂਟ ਕਰਵਾਉਣ ‘ਤੇ ਵੱਡੀ ਗਿਣਤੀ ‘ਚ ਅੋਰਤਾਂ ਤੇ ਪੁਰਸ਼ ਨਹਿਰ ਕਿਨਾਰੇ ਪੁੱਜ ਗਏ।ਲੇਕਿਨ ਜਦ ਨਹਿਰ ਕਿਨਾਰੇ ਇੱਕ ਲਿਫਾਫੇ ਵਿੱਚ ਕੁੱਝ ਸਮਾਨ ਮਿਲਿਆ ਤਾਂ ਉਸ ਵਿੱਚੋਂ ਕੇਨਰਾ ਬੈਂਕ ਦੀ ਕਾਪੀ ਮਿਲਣ ਨਾਲ ਪੁਲਿਸ ਨੂੰ ਮ੍ਰਿਤਕ ਮਾਤਾ ਦੀ ਸ਼ਨਾਖਤ ਕਰਨੀ ਆਸਾਨ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਵਿੰਡ ਦੇ ਏ.ਐਸ.ਆਈ ਬਲਵਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਸੇਵੇਰ 10 ਵਜੇ ਦੇ ਕਰੀਬ ਕਿਸੇ ਰਾਹਗੀਰ ਨੇ ਪੁਲਿਸ ਕੰਟਰੋਲ 100 ਨੰਬਰ ‘ਤੇ ਦੱਸਿਆ ਕਿ ਸੁਲਤਾਨਵਿੰਡ ਦੀ ਨਹਿਰ ਕਿਨਾਰੇ ਬਜ਼ੁੱਰਗ ਔਰਤ ਦੀ ਲਾਸ਼ ਪਈ ਹੈ ਤਾਂ ਪੁਲਿਸ ਪਾਰਟੀ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਲਈ। ਉਨਾਂ ਦੱਸਿਆ ਕਿ ਨਹਿਰ ਕਿਨਾਰੇ ਪਏ ਪਾਈਪਾਂ ਨੇੜੇ ਮਿਲੇ ਕਾਲੇ ਰੰਗ ਦੇ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ ਕੈਨੇਰਾ ਬੈਂਕ ਦੀ ਕਾਪੀ ਤੇ ਹੋਰ ਨਿੱਕਾ ਮੋਟਾ ਸਮਾਨ ਤੇ ਕੁੱਝ ਪੈਸੇ ਮਿਲੇ ।ਬੈਂਕ ਦੀ ਕਾਪੀ ਤੋਂ ਮ੍ਰਿਤਕਾ ਦੇ ਘਰ ਕੁੰਡਿਆ ਵਾਲਾ ਖੂਹ, ਬਟਾਲਾ ਰੋਡ ਅੰਮ੍ਰਿਤਸਰ ਦਾ ਪੂਰਾ ਪਤਾ ਲੱਗ ਗਿਆ।ਪੁਲਿਸ ਵਲੋਂ ਮਾਤਾ ਦੇ ਪਰਿਵਾਰਕ ਮੈਂਬਰਾਂ ਨੂੰ ਇਤਲਾਹ ਦੇਣ ‘ਤੇ ਉਸ ਦੀ ਲੜਕੀ ਨੀਸ਼ਾ ਰਾਣੀ, ਜਵਾਈ ਨਰੇਸ਼ ਕੁਮਾਰ ਤੇ ਭਤੀਜਾ ਸੁਰਿੰਦਰਪਾਲ ਮੌਕੇ ‘ਤੇ ਪਹੁੰਚ ਗਏ। ਉਨਾਂ ਪੁਲਿਸ ਨੂੰ ਦੱਸਿਆ ਕਿ ਤਕਰੀਬਨ 80 ਸਾਲਾ ਮਾਤਾ ਕਮਲਾ ਦੇਵੀ ਪਤਨੀ ਹੰਸ ਰਾਜ ਸ਼ੂਗਰ ਦੀ ਮਰੀਜ਼ ਸੀ ਅਤੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਅੱਜ ਸਵੇਰੇ ਕੈਨੇਰਾ ਬੈਂਕ ‘ਚ ਬੁਢਾਪਾ ਪੈਨਸ਼ਨ ਲੈਣ ਗਈ ਸੀ, ਇਸ ਤੋਂ ਬਾਅਦ ਉਨਾ ਨੂੰ ਕੋਈ ਪਤਾ ਨਹੀਂ ਕਿ ਮਾਤਾ ਸੁਲਤਾਨਵਿੰਡ ਨਹਿਰ ਦੇ ਪੁੱਲ ‘ਤੇ ਕਿਵੇਂ ਅੱਪੜ ਗਈ।ਉਧਰ ਏ.ਐਸ.ਆਈ ਬਲਵਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਮ੍ਰਿਤਕਾ ਕਮਲਾ ਦੇਵੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਟਰਮ ਲਈ ਭੇਜ ਦਿੱਤੀ ਗਈ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਅਰੰਭ ਦਿੱਤੀ ਹੈ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media