ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ ਬਿਊਰੋ) –
ਲਿਮਕਾ ਬੁੱਕ ਰਿਕਾਰਡ ਵਿੱਚ ਬਾਰਤ ਦੀ ਸਭ ਤੋਂ ਵੱਡੀ ਸਪਲਾਈ ਚੇਨ ਅਤੇ ਲੌੋਜਿਸਟਿਕ ਕੰਪਨੀ ਸੇਫਐਕਸਪ੍ਰੈਸ ਵਲੋਂ ਜੀ.ਟੀ ਟੋਡ ਹਾਈਵੇਅ ਦੇ ਨੇੜੇ ਵੱਲਾ-ਵੇਰਕਾ ਬਾਈਪਾਸ ‘ਤੇ ਸਥਿਤ ਖਾਨ ਕੋਟ ਵਿਖੇ ਅੱਜ ਆਪਣੀ ਅਤਿ ਅਧੁਨਿਕ ਲੌਜਿਸਟਿਕਸ ਪਾਰਕ ਦਾ ਸ਼ੁਭਅਰੰਭ ਕੀਤਾ ਗਿਆ।ਤਕਰੀਬਨ 25,000 ਵਰਗ ਫੁੱਟ ਖੇਤਰ ’ਚ ਵਿਕਸਿਤ ਕੀਤੇ ਗਏ ਇਸ ਪਾਰਕ ਦਾ ਉਦਘਾਟਨ ਕੰਪਨੀ ਦੇ ਮਾਰਕੀਟਿੰਗ ਉਪ ਪ੍ਰਧਾਨ ਵਿਨੀਤ ਕਨੌਜੀਆ ਵਲੋਂ ਸਥਾਨਕ ਗ੍ਰਾਹਕਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਫੀਤਾ ਕੱਟਣ ਉਪਰੰਤ ਸ਼ਮਾ ਰੌਸ਼ਨ ਕਰ ਕੇ ਕੀਤਾ ਗਿਆ।
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਨੀਤ ਕਨੌਜੀਆ ਨੇ ਦੱਸਿਆ ਕਿ ਕੰਪਨੀ ਦਾ 31ਵਾਂ ਤੇ ਪੰਜਾਬ ਦਾ ਪਹਿਲਾ ਇਹ ਲੌਜਿਸਟਿਕ ਪਾਰਕ ਸੂਬੇ ਦੇ ਆਰਥਿਕ ਵਿਕਾਸ ’ਚ ਸਹਾਇਕ ਸਾਬਤ ਹੋਵੇਗੀ।ਉਨਾਂ ਕਿਹਾ ਕਿ ਕਿਹਾ ਕਿ ਅੰਮ੍ਰਿਤਸਰ ਪੰਜਾਬ ਦੇ ਸਭ ਤੋਂ ਵੱਡੇ ਅਤੇ ਤੇਜ਼ ਗਤੀ ਨਾਲ ਵਿਕਸਿਤ ਹੋਣ ਵਾਲੇ ਸ਼ਹਿਰਾਂ ’ਚੋਂ ਇੱਕ ਹੈ ਅਤੇ ਮੌਜੂਦਾ ਪੰਜਾਬ ਸਰਕਾਰ ਅੰਮ੍ਰਿਤਸਰ ਖੇਤਰ ਦੇ ਉਦਯੋਗਿਕ ਵਿਕਾਸ ’ਚ ਤੇਜੀ ਲਿਆਉਣ ਲਈ ਨਿਵੇਸ਼ਕਾਂ ਨੂੰ ਆਰਥਿਕ ਤੌਰ ‘ਤੇ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਕਈ ਕਦਮ ਚੁੱਕ ਰਹੀ ਹੈ।ਇਸ ਤਰਾਂ ਉਦਯੋਗਿਕ ਰੂਪ ਨਾਲ ਵਿਕਸਿਤ ਖੇਤਰ ਵਿੱਚ ਲਾਜਿਸਟਿਕਸ ਵਿਕਾਸ ਹੁੰਦਾ ਹੈ ਤਾਂ ਇਸ ਸ਼ਹਿਰ ’ਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਮੌਜ਼ੂਦ ਹਨ।’
ਵਿਨੀਤ ਕਨੌਜੀਆ ਨੇ ਕਿਹਾ ‘ਅੰਮ੍ਰਿਤਸਰ ਕੱਪੜਾ ਅਤੇ ਰਸਾਇਣਕ ਉਦਯੋਗਾਂ ਦਾ ਇੱਕ ਮਹੱਤਵਪੂਰਣ ਕੇਂਦਰ ਹੈ ਅਤੇ ਇਸ ਤੋਂ ਇਲਾਵਾ ਇਹ ਸ਼ਹਿਰ ਫੂਡ ਮਿਲਿੰਗ ਅਤੇ ਪ੍ਰੋਸੈਸਿੰਗ, ਰੇਸ਼ਮ ਦੀ ਬੁਣਾਈ, ਟੈਨਿੰਗ, ਕੈਨਿੰਗ ਅਤੇ ਮਸ਼ੀਨਾਂ ਦੇ ਨਿਰਮਾਣ ’ਚ ਵੀ ਲੱਗਾ ਹੈ।ਪੰਜਾਬ ’ਚ ਸਥਾਪਿਤ ਛੋਟੇ ਸਾਈਜ ਦੀਆਂ ਉਦਯੋਗਿਕ ਇਕਾਈਆਂ ਇਸ ਦੀ ਖਾਸੀਅਤ ਹੈ।ਇਸੇ ਲਈ ਉਨਾਂ ਨੇ ਅੰਮ੍ਰਿਤਸਰ ’ਚ ਅਤਿ ਅਧੁਨਿਕ ਲੋਜਿਸਟਿਕਸ ਪਾਰਕ ਦੇ ਨਿਰਮਾਣ ’ਚ ਮਹੱਤਵਪੂਰਣ ਨਿਵੇਸ਼ ਕੀਤਾ ਹੈ।ਜਿਸ ਨਾਲ ਅੰਮ੍ਰਿਤਸਰ ਨਾਲ ਜੁੜੇ ਉਦਯੋਗਾਂ ਨੂੰ ਵਿਸ਼ਵ ਪੱਧਰੀ ਸਪਲਾਈ ਚੇਨ ਅਤੇ ਲੋਜਿਸਟਿਕਸ ਸੇਵਾਵਾਂ ਦਾ ਲਾਭ ਮਿਲੇਗਾ। ਉਨਾਂ ਦੱਸਿਆ ਕਿ ਸੇਫਅੇਕਸਪ੍ਰੈਸ ਦਾ ਜਿਥੇ 5000 ਦੇ ਕਰੀਬ ਕੰਪਨੀਆ ਨਾਲ ਕਾਰੋਬਾਰ ਚੱਲ ਰਿਹਾ ਹੈ, ਉਥੇ 5000 ਦੇ ਕਰੀਬ ਹੀ ਵਾਹਣ ਬਹੁਤ ਹੀ ਸੁਰੱਖਿਅਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।ਉਨਾਂ ਕਿਹਾ ਦਵਾਈਆਂ, ਲੇਟੈਸਟ ਫੈਸ਼ਨ ਦੇ ਗਾਰਮੈਂਟ ਤੇ ਜਵੈਲਰੀ ਦੇ ਪੈਕਟ ਇੱਕ ਥਾਂ ਤੋਂ ਦੂਜੇ ਥਾਂ ਜਲਦ ਪਹੁੰਚਾਉਣਾ ਉਨਾਂ ਦੀ ਕੰਪਨੀ ਦਾ ਮੁੱਖ ਨਿਸ਼ਾਨਾ ਹੈ।ਉਨਾਂ ਦੱਸਿਆ ਕਿ ਨਕਾਰਾ ਵਾਹਣਾਂ ਦੀ ਵਰਤੋਂ ਕਰਦਿਆਂ ਕੰਪਨੀ ਵਲੋਂ ਸੇਫਅੇਕਸਪ੍ਰੈਸ ਐਜ਼ੂਕੇਟ ਲਰਨਿੰਗ ਅਕੈਡਮੀ ਰਾਹੀਂ ਅਧੁਨਿਕ ਇਨਫਰਾ ਸਟੱਕਚਰ ਨਾਲ ਦਿਵਿਆਂਗਾਂ ਲਈ ਸਕੂਲ ਬਣਾ ਕੇ ਉਨਾਂ ਨੂੰ ਪੜਾਉਣ ਦਾ ਉਪਰਾਲਾ ਕੀਤਾ ਗਿਆ ਹੈ।ਇਸ ਮੌਕੇ ਕੰਪਨੀ ਦੇ ਕਈ ਹੋਰ ਸਥਾਨਕ ਅਧਿਕਾਰੀ ਵੀ ਮੌਜਦੂ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media