ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋੋਲਡਨ ਐਵੀਨਿਊ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋੋਜਨ ਕੀਤਾ ਗਿਆ।ਜਿਸ ਵਿਚ ਸ੍ਰੀਮਤੀ ਸੁਰਿੰਦਰ ਕੌੌਰ ਸੇਠੀ, ਸ੍ਰੀਮਤੀ ਰਵਿੰਦਰ ਕੌੌਰ ਅਤੇ ਸ੍ਰੀਮਤੀ ਰਾਣੀ ਸਾਹਨੀ ਮੁੱਖ ਮਹਿਮਾਨ ਸਨ।ਨਰਸਰੀ ਜਮਾਤ ਦੀਆਂ ਮਾਤਾਵਾਂ ਨੂੰ ਵੀ ਵਿਸ਼ੇਸ਼ ਤੌਰ `ਤੇ ਬੁਲਾਇਆ ਗਿਆ ਸੀ।ਸਮਾਗਮ ਦਾ ਆਰੰਭ ਸਕੂਲ ਸ਼ਬਦ ਦੁਆਰਾ ਕੀਤਾ ਗਿਆ।ਉਪਰੰਤ ਨੰਨੇ ਮੁੰਨੇ ਬੱਚਿਆਂ ਨੇੇ ਗੀਤ ਅਤੇ ਸਮੂਹਕ ਨਾਚ ਦੁਆਰਾ ਮਾਂ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ।ਪੰਜਵੀਂ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਜੋੋਕੇ ਸਮੇ ਵਿਚ ਬਜੁੱਰਗ ਮਾਤਾ ਪਿਤਾ ਦੀ ਹੋੋ ਰਹੀ ਬੇਕਦਰੀ ਦੇ ਗੰਭੀਰ ਵਿਸ਼ੇ ਨੂੰ ਲਘੂ ਨਾਟਕ ਰਾਂਹੀ ਪੇੇਸ਼ ਕੀਤਾ।ਬੱਚਿਆਂ ਦੀ ਭਾਵਪੂਰਤ ਪੇਸ਼ਕਾਰੀ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।ਅੰਤ ਵਿਚ ਲੋੋਕ ਨਾਚ ਭੰਗੜਾ ਵੀ ਪੇਸ਼ ਕੀਤਾ ਗਿਆ।ਇਸ ਮੌੌਕੇ ਮਾਵਾਂ ਨੂੰ ਮੰਨੋੋਰੰਜਕ ਖੇਡਾਂ ਵੀ ਖਿਡਾਈਆਂ ਗਈਆਂ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌੌਰ ਮਰਵਾਹਾ ਨੇ ਆਏ ਹੋੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮਾਂ ਦਿਵਸ ਦੀ ਵਧਾਈ ਦਿੱਤੀ।ਉਹਨਾਂ ਆਪਣੇ ਸੰਬੋੋੋਧਨ ਵਿਚ ਕਿਹਾ ਕਿ ਮਾਂ ਬੱਚੇ ਦੇ ਜੀਵਨ ਵਿਚ ਸਭ ਤੋੋ ਮਹੱਤਵਪੂਰਨ ਸਥਾਨ ਰੱਖਦੀ ਹੈ।ਮਾਂ ਆਪਣੇ ਬੱਚਿਆਂ ਦੀ ਖੁਸ਼ੀ ਅਤੇ ਤਰੱਕੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੀ ਹੈ ਅਤੇ ਰੱਬ ਕੋੋਲੋੋ ਹਮੇਸ਼ਾਂ ਬੱਚਿਆਂ ਦਾ ਸੁੱਖ ਮੰਗਦੀ ਹੈ।ਉਨ੍ਹਾਂ ਸਮਾਜ ਵਿਚ ਵੱਧ ਰਹੀ ਬਿਰਧ ਘਰਾਂ ਦੀ ਗਿਣਤੀ ਅਤੇ ਮਾਂਪਿਆਂ ਦੀ ਦੁਖ ਦਾਇਨ ਸਥਿਤੀ ਤੇ ਵੀ ਚਿੰਤਾ ਪ੍ਰਗਟ ਕੀਤੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media