Thursday, June 11, 2026

‘ਵਾਰਾਂ ਭਾਈ ਗੁਰਦਾਸ ਜੀ’ `ਤੇ ਅਧਾਰਿਤ ਗੁਰਮਤਿ ਵਿਚਾਰ ਸ਼ੁਰੂ

ਨਵੀਂ ਦਿੱਲੀ 15 ਮਈ (ਪੰਜਾਬ ਪੋਸਟ ਬਿਊਰੋ) – dsgmc logoਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਸਾਹਿਬਾਨ ਦੀਆਂ ਬਾਣੀਆਂ ਅਤੇ ਗੁਰੂ ਘਰ ਦੇ ਅਨਿਨ ਸੇਵਕਾਂ ਵਲੋਂ ਗੁਰੂ ਸਾਹਿਬਾਨ ਦੀ ਮਹਿਮਾ ਅਤੇ ਸਿੱਖੀ ਦੀਆਂ ਸਥਾਪਤ ਪਰੰਪਰਾਵਾਂ ਤੇ ਮਾਨਤਾਵਾਂ ਦੀ ਵਿਆਖਿਆ ਪੁਰ ਅਧਾਰਤ ਰਚੀਆਂ ਗਈਆਂ ਰਚਨਾਵਾਂ ਦੀ ਇਤਿਹਾਸਕ ਅਤੇ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ‘ਗਰਮਤਿ ਵਿਚਾਰ’ ਰਾਹੀਂ ਜਾਣੂ ਕਰਵਾ ਕੇ ਸੰਗਤਾਂ ਨੂੰ ਬਾਣੀ, ਬਾਣੇ ਅਤੇ ਸਿੱਖੀ ਵਿਰਸੇ ਨਾਲ ਜੋੜਨ ਦੀ ਅਰੰਭੀ ਗਈ ਹੋਈ ਗੁਰਮਤਿ ਵਿਚਾਰ-ਲੜੀ ਨੂੰ ਅਗੇ ਤੋਰਦਿਆਂ, ਬੀਤੇ ਐਤਵਾਰ ਤੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗਿਆਨੀ ਸਾਹਿਬ ਸਿੰਘ ਮਾਰਕੰਡਾ ਵਲੋਂ ਭਾਈ ਗੁਰਦਾਸ ਜੀ ਵਲੋਂ ਰਚਿਤ ਵਾਰਾਂ ਪੁਰ ਅਧਾਰਤ ਵਿਆਖਿਆ ਸਹਿਤ ‘ਗੁਰਮਤਿ ਵਿਚਾਰ’ ਅਰੰਭੀ ਗਈ ਹੈ, ਜਿਸ ਦੀ ਸਮਾਪਤੀ ਸ਼ਨੀਵਾਰ 20 ਮਈ ਨੂੰ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਕੁਲਮੋਹਨ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਸ ‘ਗੁਰਮਤਿ ਵਿਚਾਰ’ ਦੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸਵੇਰੇ 7.30 ਤੋਂ 8.30 ਵਜੇ ਤਕ ਚੜ੍ਹਦੀਕਲਾ ਟਾਈਮ ਟੀ.ਵੀ ਪੁਰ ਹੋ ਰਿਹਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply