ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਪਰਿਵਾਰ ਦਿਵਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਵਿਦਿਆਰਥੀਆਂ ਨੇ ਦੱਸਿਆ ਕਿ ਪਰਿਵਾਰ ਦਿਵਸ ਬਚਿਆਂ ਨੂੰ ਪਰਿਵਾਰ, ਸਮਾਜ ਅਤੇ ਸੰਕ੍ਰਿਤੀ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ।ਇਸ ਸਮੇਂ ਮੰਚਿਤ ਕੀਤੇ ਗਏ ਨੁੱਕੜ ਨਾਟਕ ਰਾਹੀਂ ਬੱਚਿਆਂ ਨੂੰ ਸਮਝਾਇਆ ਗਿਆ ਕਿ ਪਰਿਵਾਰ ਵਿੱਚ ਇਕਜੁੱਟ ਹੋ ਕੇ ਰਹਿਣ ਨਾਲ ਬੱਚਿਆਂ ਵਿੱਚ ਚੰਗਾ ਆਚਰਣ, ਨੈਤਿਕਤਾ ਅਤੇ ਗਿਆਨ ਦਾ ਵਾਧਾ ਹੁੰਦਾ ਹੈ।ਉਨਾਂ ਨੇ ਪਰਿਵਾਰ ਨੂੰ ਦਰੱਖਤ ਦੇ ਰੂਪ ਵਿੱਚ ਪੇਸ਼ ਕੀਤਾ, ਜਿਸ ਦੇ ਮੈਂਬਰ ਤਨੇ ਤੇ ਪੱਤਿਆਂ ਵਾਂਗ ਹੁੰਦੇ ਹਨ, ਜੋ ਮਿਲ ਕੇ ਸਭ ਨੂੰ ਸੁੱਖ ਅਤੇ ਛਾਂ ਪ੍ਰਦਾਨ ਕਰਦੇ ਹਨ।
ਸਕੂਲ ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਰਿਵਾਰ ਬੱਚੇ ਦਾ ਪਹਿਲਾ ਸਕੂਲ ਹੈ, ਜਿਥੇ ਉਹ ਸਹੀ ਤੇ ਗਲਤ ਵਿੱਚ ਫਰਕ ਸਿੱਖਦਾ ਹੈ।ਪਰਿਵਾਰ ਸਮਾਜ ਦੀ ਐਸੀ ਮਹੱਤਵਪੂਰਨ ਇਕਾਈ ਹੈ, ਜੋ ਇਸ ਨੂੰ ਮਹਾਨ ਬਣਾਉਂਦੀ ਹੈ।ਪਰਿਵਾਰ ਭਾਵੇਂ ਸੰਯੁਕਤ ਹੋਵੇ ਜਾਂ ਸਿੰਗਲ ਅਗਰ ਰਿਸ਼ਤਿਆਂ ਵਿੱਚ ਪਿਆਰ, ਲਗਾਅ ਤੇ ਤਿਆਗ ਦੀ ਭਾਵਨਾ ਹੋਵੇ ਤਾਂ ਜੀਵਨ ਸੁਖੀ ਬਣ ਜਾਂਦਾ ਹੈ।ਉਨਾਂ ਕਿਹਾ ਕਿ ਕੰਮ ਦੇ ਵਧੇ ਬੋਝ ਨਾਲ ਪਰਿਵਾਰਾਂ ਵਿੱਚ ਦੂਰੀਆਂ ਵਧ ਰਹੀਆਂ ਹਨ, ਜੋ ਤਨਾਅ ਦਾ ਰੂਪ ਅਖਤਿਆਰ ਕਰ ਸਕਦੀਆਂ ਹਨ।ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਤਕਨੀਕੀ ਯੰਤਰਾਂ ਦੇ ਪ੍ਰਯੋਗ ਅਤੇ ਕੰਮ ਦੇ ਦਬਾਅ ਦੇ ਬਾਵਜੂਦ ਪਰਿਵਾਰ ਨੂੰ ਮਹੱਤਵ ਦਿਤਾ ਜਾਵੇ।ਬੱਚੇ ਆਪਣੇ ਮਨ ਦੇ ਭਾਵਾਂ ਨੂੰ ਮਾਤਾ ਪਿਤਾ ਨਾਲ ਜਰੂਰ ਸਾਂਝੇ ਕਰਨ ਅਤੇ ਦਿਮਾਗ `ਤੇ ਕੋਈ ਭਾਰ ਨਾ ਰੱਖਿਆ ਜਾਵੇ।ਮਾਤਾ ਪਿਤਾ, ਪਰਿਵਾਰ ਨਾਲ ਜੇਕਰ ਰਿਸ਼ਤਾ ਹੋਵੇਗਾ ਤਾਂ ਬੱਚੇ ਕਦੀ ਨਾ ਭਟਕਣਗੇ ਤੇ ਨਾ ਹੀ ਗਲਤ ਰਸਤੇ `ਤੇ ਜਾਣਗੇ।ਇਸੇ ਨਾਲ ਹੀ ਮਾਤਾ ਪਿਤਾ ਨੂੰ ਵੀ ਬੱਚਿਆਂ ਲਈ ਕੁੱਝ ਸਮਾਂ ਜਰੂਰ ਕੱਢਣਾ ਚਾਹੀਦਾ ਹੈ, ਤਾਂ ਹੀ ਭਾਰਤੀ ਸਮਾਜ ਦੀ ਸਥਿਤੀ ਮਜ਼ਬੂਤ ਹੋਵੇਗੀ ਕਿਉਂਕਿ ਪਰਿਵਾਰ ਕਿਸੇ ਵੀ ਦੇਸ਼ ਲਈ ਸ਼ੀਸ਼ੇ ਵਾਂਗ ਹੁੰਦਾ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media