Tuesday, July 21, 2026

ਰਾਸ਼ਟਰੀ ਡੇਂਗੂ ਦਿਵਸ ਦੇ ਦਿਹਾੜੇ ‘ਤੇ ਜਾਗਰੂਕਤਾ ਰੈਲੀ ਆਯੋਜਿਤ

ਬਠਿੰਡਾ, 16 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN1605201703ਸਿਹਤ ਵਿਭਾਗ ਵੱਲੋਂ ਰਾਸ਼ਟਰੀ ਡੇਂਗੂ ਦਿਵਸ ਦੇ ਦਿਹਾੜੇ ‘ਤੇ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਬਠਿੰਡਾ ਡਾ. ਰਘੁੁਬੀਰ ਸਿੰਘ ਰੰਧਾਵਾ ਵੱਲੋਂ ਝੰਡੀ ਦੇ  ਕੇ ਰਵਾਨਾ ਕੀਤਾ ਗਿਆ।ਇਸ ਰੈਲੀ ਵਿੱਚ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਸਾਂਝੀਆਂ ਟੀਮਾਂ ਵੱਲੋਂ ਸ਼ਿਰਕਤ ਕੀਤੀ ਗਈ।ਇਹ ਰੈਲੀ ਸਿਵਲ ਹਸਪਤਾਲ ਬਠਿੰਡਾ ਤੋਂ ਚਲ ਕੇ, ਲਿਬਰਟੀ ਚੌੌਂਕ, ਮਿੰਨੀ ਸਕੱਤਰੇਤ ਵਿੱਚੋਂ ਦੀ ਹੁੰਦੀ ਹੋਈ ਚਿਲਡਰਨ ਪਾਰਕ ਬਠਿੰਡਾ ਵਿਖੇ ਪਹੁੰਚੀ।ਇਸ ਰੈਲੀ ਦਾ ਮੁੱਖ ਉੁਦੇਸ਼ ਡੇਂਗੂ ਦੇ ਆਉੁੋਣ ਵਾਲੇ ਸੀਜ਼ਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ।ਇਸ ਮੌਕੇ ਜ਼ਿਲਾ ਮਲੇਰੀਆ ਅਫਸਰ ਡਾ. ਰਾਜਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਈ ਮਹੀਨੇ ਤੋਂ ਨਵੰਬਰ ਤੱਕ ਹਰ ਸ਼ੁੱਕਰਵਾਰ ਨੂੰ ਡ੍ਰਾਈ-ਡੇਅ ਦੇ ਤੌਰ ਤੇ ਮਨਾਇਆ ਜਾਵੇ ਤਾਂ ਹੀ ਡੇਂਗੂ ਦਾ ਖਾਤਮਾ ਸੰਭਵ ਹੈ।ਉਨਾਂ ਦਸਿਆ ਕਿ ਵਧੇਰੇ ਜਾਣਕਾਰੀ ਲਈ ਗੁਗਲ ਪਲੇਅ ਸਟੋਰ ਤੋਂ ਡੇਂਗੂ ਫ੍ਰੀ ਪੰਜਾਬ ਐਪ ਡਾਉਨ ਲੋਡ ਕੀਤੀ ਜਾ ਸਕਦੀ ਹੈ, ਉਨਾਂ ਕਿਹਾ ਕਿ ਡੇਂਗੂ ਨੂੰ ਜਾਣੋ, ਪਹਿਚਾਣੋ, ਅਪਣਾਓ ਅਤੇ ਡੇਂਗੂ ਮੁਕਤ ਪੰਜਾਬ ਬਣਾਓ । ਇਸ ਮੌਕੇ ਏ.ਯੂ.ਓ ਅਜਮੇਰ ਸਿੰਘ, ਐਸ.ਆਈ. ਰਛਪਾਲ ਸਿੰਘ, ਐਸ.ਆਈ. ਨਿਰਦੇਵ ਸਿੰਘ, ਕੇਵਲ ਕਰਿਸ਼ਨ, ਹਰਜੀਤ ਸਿੰਘ, ਵਕੀਲ ਖਾਨ,ਜ਼ਿਲਾ ਸਿਹਤ ਅਫਸਰ ਬਠਿੰਡਾ ਡਾ.ਰਕੇਸ਼ ਕੁਮਾਰ ਗੋਇਲ,ਜ਼ਿਲਾ ਮਲੇਰੀਆ ਅਫਸਰ ਡਾ. ਰਾਜਪਾਲ ਸਿੰਘ, ਜ਼ਿਲਾ ਐਪੀਡੀਮਾਲੋਜਿਸਟ ਡਾਂ: ਰਵਿੰਦਰ ਸਿੰਘ,ਐਸ.ਐਮ.ਓ ਡਾ.ਹਰਭਜਨ ਰਾਮ ਮਾਂਡੀ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਵਲੋਂ ਵੀ ਸ਼ਿਰਕਤ ਕੀਤੀ ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply