Tuesday, July 21, 2026

ਜਰਮਨੀ ਦੇ ਗੁਰਦੁਆਰਾ ਸਾਹਿਬ ’ਚ ਹੋਈ ਭਰਾ ਮਾਰੂ ਜੰਗ ਤੋਂ ਸੁਚੇਤ ਹੋਣ ਸਿੰਘ- ਭਾਈ ਗੁਰਇੰਦਰਦੀਪ ਸਿੰਘ

ਬਠਿੰਡਾ, 16 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – Bhai Gurinderdeep Sਸ਼ਹਿਰ ਦੇ ਨੈਸ਼ਨਲ ਕਲੋਨੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਥਾ ਵਾਚਕ ਭਾਈ ਗੁਰਇੰਦਰਦੀਪ ਸਿੰਘ ਨੇ ਕਥਾ ਵਿਚਾਰ ਕਰਦਿਆਂ ਸੰਗਤਾਂ ਨੂੰ ਸੰਬੰਧੋਨ ਕਰਦਿਆ ਕਿਹਾ ਅਸੀ ਫਿੱਕੇ ਬੋਲ  ਬੋਲ ਵਿਗਾੜ ਕਰਕੇ ਹੀ ਆਪਣੇ ਦੋਸਤ ਮਿੱਤਰਾਂ ਨਾਲ ਅਜਿਹਾ ਵਿਗਾੜ ਕਰ ਬੈਠਦੇ ਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾਵਨ ਅੰਕ 24 ’ਚ ਗੁਰੂ ਜੀ ਫਰਮਾਇੰਦੇ ਹਨ ਕਿ ‘‘ਅਸੀ ਬੋਲਵਿਗਾੜ ਵਿਗਾੜਹ ਬੋਲ ’’।।‘ਹੇ ਪ੍ਰਭੂ! ਅਸੀ ਜੀਵ ਬੋੜਬੋਲੇ ਹਾਂ, ਅਸੀ ਫਿੱਕੇ ਬੋਲ ਵੀ ਬੋਲ ਦੇਂਦੇ ਹਾਂ ’
ਭਾਈ ਗੁਰਇੰਦਰਦੀਪ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਹੀ ਇਸ ਪੰਕਤੀ ਦੀ ਵਿਆਖਿਆ ਕਰਦੇ ਵਿਚਾਰ ਆਇਆ  ਕਿ  ਜਿਵੇਂ ਕੱਲ ਪਰਸੋ ਜਰਮਨੀ ਦੀ ਵਾਪਰੀ ਘਟਨਾ ਕਿ ਗੁਰਦੁਆਰਾ ਸਹਿਬ ਦੀ ਹਦੂਦ ਅੰਦਰ ਹੀ ਇਕ ਦੂਜੇ ਨੂੰ ਗੰਦੀ ਭਾਸਾ ਨਾਲ ਸੰਬੋਧਨ ਕੀਤਾ ਗਿਆ, ਇਸ ਤੋਂ ਪਹਿਲਾਂ ਵੀ ਕਈ ਥਾਵਾਂ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਵੱਲੋਂ ਇਕ ਦੂਜੇ ਪ੍ਰਤੀ ਗੰਦੀ ਭਾਸਾ ਵਰਤੀ ਗਈ ਤੇ ਦਸਤਾਰਾਂ ਵੀ ਉਤਾਰੀਆਂ ਗਈਆਂ। ਉਨਾਂ ਸਾਰਿਆਂ ਪ੍ਰਚਾਰਕਾਂ ਨੂੰ ਜਾਂ ਉਹ ਸਿੱਖ ਜਿਹੜੇ ਅਜਿਹੇ ਭੁਲੇਖੇ ਪਾਉਂਦੇ ਹਨ।ਬੇਨਤੀ ਕੀਤੀ ਹੈ  ਕੀ ਉਹ ਇਹ ਪੰਕਤੀਆਂ ਪੜ ਚੁਕੇ ਹਨ?  ਜਾਂ ਪੜ ਕੇ ਸਮਝਣਗੇ।
1. ਏਕ ਪਿਤਾ ਏਕਸ ਕਾ ਹਮ ਬਾਰਿਕ….
2. ਤੁਮ ਮਾਤ ਪਿਤਾ ਹਮ ਬਾਰਿਕ ਤੇਰੇ..
3. ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ..
4. ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ..
5. ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ..
6. ਗੁਰੂ ਦੁਆਰੈ ਹੋਇ ਸੋਝੀ ਪਾਇਸੀ..
7. ਰਸਨਾ ਗੁਣ ਗੋਪਾਲ ਨਿਧਿ ਗਾਇਣ..
8. ਮਾਇਆ ਡਰ ਡਰਪਤ ਹਾਰਿ ਗੁਰਦੁਆਰੈ ਜਾਵੈ
ਤਹਾਂ ਜਉ ਮਾਇਆ ਬਿਆਪੈ ਕਹਾ ਠਹਰਾਈਐ॥ ਉਨਾਂ ਕਿਹਾ ਕਿ ਗੁਰੂ ਕਿ੍ਰਪਾ ਕਰੇ ਅਸੀ ਗੁਰਦੁਆਰਾ ਸਾਹਿਬ ਵਿਚ ਵੀ ਤੇ ਬਾਹਰ ਵੀ ਆਪਣੀ ਬੋਲ ਬਾਣੀ ਸੁਚੱਜੀ ਬਣਾਈਏ
ਕਿਉਕਿ‘‘ ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ’’ ਉਨਾਂ ਸੰਗਤਾਂ ਨੂੰ ਵੀ ਸੁਚੇਤ ਕੀਤਾ ਕਿ ਅਜਿਹੇ ਅਨਸਰਾਂ ਤੋਂ ਬਚੋਂ ਜੋ ਬਾਣੀ ਆੜ ’ਚ ਭਰਾ ਮਾਰੋ ਜੰਗ ਕਰਵਾਉਣ ’ਤੇ ਉਤਾਰੂ ਹੋ ਚੁੱਕੇ ਹਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply