Tuesday, July 21, 2026

ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ

ਧੂਰੀ, 16 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – PPN1605201708ਪੰਜਾਬੀ ਸਾਹਿਤ ਸਭਾ (ਰਜਿ.) ਧੂਰੀ ਦੀ ਮਾਸਿਕ ਇੱਕਤਰਤਾ ਸ਼੍ਰੀ ਮੂਲ ਚੰਦ ਸ਼ਰਮਾਂ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ ਫਿਲਮੀ ਕਲਾਕਾਰ ਵਿਨੋਦ ਖੰਨਾ ਅਤੇ ਸ਼੍ਰੀ ਜੁਗਰਾਜ ਧੌਲੇ ਦੀ ਬੇਟੀ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਰਚਨਾਵਾਂ ਦੇ ਦੌਰ ਵਿੱਚ ਮਾਂ ਦਿਵਸ ਦੇ ਸਬੰਧ ਵਿੱਚ ਕਵੀ ਦਰਬਾਰ ਹੋਇਆ ਜਿਸ ਵਿੱਚ ਦਰਦੀ ਚੁੰਘਾਵਾਲਾ ਨੇ ਮਾਂ ਬਾਰੇ ਗੀਤ, ਰਮੇਸ਼ ਜੈਨ ਨੇ ਇੱਕ ਪ੍ਰਸੰਗ, ਸ਼ੈਲੇਂਦਰ ਗਰਗ ਨੇ ਕੁਝ ਸ਼ਿਅਰ, ਡਾ. ਪਰਮਜੀਤ ਦਰਦੀ ਨੇ ਗਜ਼ਲ `ਹਰ ਗਲੀ ਘੁੰਮਦੇ ਨੇ, ਲਾਲਚੀ ਗਿਰਝਾਂ ਦੇ ਕਾਫਲੇ`, ਸੁਖਦੇਵ ਸ਼ਰਮਾਂ ਨੇ ਕਵਿਤਾ, ਦੇਵੀ ਸਰੂਪ ਮੀਮਸਾ ਨੇ ਮਿੰਨੀ ਕਹਾਣੀ, ਹਰਦੀਪ ਭੂਦਨ ਨੇ ਗਜ਼ਲ `ਦਿਲਾਂ ਦੀ ਉਦਾਸੀ ਹਰ ਚਿਹਰਾ ਸੁਣਾਉਂਦਾ ਹੈ, ਕਰਜ਼ੇ `ਚ ਡੁੱਬਿਆ ਕਿਸਾਨ ਗੀਤ ਕਦੋਂ ਗਾਉਂਦਾ ਹੈ`, ਅਸ਼ਵਨੀ ਕੁਮਾਰ ਨੇ ਮਿੰਨੀ ਕਹਾਣੀ `ਮਾਂ`, ਰਮੇਸ਼ ਕੁਮਾਰ ਨੇ ਇੱਕ ਗੀਤ, ਸੁਖਦੇਵ ਪੈਂਟਰ ਨੇ ਗੀਤ, ਅਸ਼ੋਕ ਭੰਡਾਰੀ ਨੇ ਗੀਤ, ਬਲਦੇਵ ਸਿੰਘ ਈਸੀ ਨੇ ਗੀਤ, ਸੁਰਿੰਦਰ ਇੰਸਾਂ ਨੇ ਗੀਤ, ਕੁਲਜੀਤ ਧਵਨ ਨੇ ਚੁਟਕਲੇ, ਸੁਖਵਿੰਦਰ ਲੋਟੇ ਨੇ ਗਜ਼ਲ, ਕਰਮ ਸਿੰਘ ਜ਼ਖਮੀ ਨੇ ਗਜ਼ਲ, ਮੂਲ ਚੰਦ ਸ਼ਰਮਾਂ ਨੇ ਗੀਤ, ਭੁਪਿੰਦਰ ਬੋਪਾਰਾਏ ਨੇ ਗੀਤ, ਸੁਖਵਿੰਦਰ ਕੌਰ ਹਰਿਆਉ ਨੇ ਮਿੰਨੀ ਕਹਾਣੀ, ਜੀਵਨ ਸਿੰਘ ਬੇਦੀ ਨੇ ਬਟਾਲਵੀ ਦਾ ਗੀਤ ਅਤੇ ਗੁਰਦਿਆਲ ਨਿਰਮਾਣ ਨੇ ਇੱਕ ਗਜ਼ਲ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।ਚਰਨਜੀਤ ਮੀਮਸਾ, ਕਿਰਪਾਲ ਸਿੰਘ ਜਵੰਧਾ, ਘੁਮੰਡ ਸਿੰਘ ਸੋਹੀ, ਸੁਖਦਿਆਲ ਸ਼ਰਮਾ, ਧਰਮਪਾਲ ਸਿੰਘ, ਲੀਲਾ ਖਾਨ ਅਤੇ ਜਗਦੀਸ਼ ਸ਼ਰਮਾਂ ਨੇ ਆਪਣੇ-ਆਪਣੇ ਸੁਝਾਅ ਪੇਸ਼ ਕੀਤੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply