ਧੂਰੀ, 16 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) –
ਅਖਿਲ ਭਾਰਤੀਯ ਤਰੁਣ ਸੰਗਮ ਤੇ ਸੋਸ਼ਲ ਵੈਲਫੇਅਰ ਯੂਨਿਟ ਧੂਰੀ ਵੱਲੋਂ ਡੀ.ਏ.ਵੀ ਪਬਲਿਕ ਸਕੂਲ ਕੱਕੜਵਾਲ ਵਿਖੇ ਲਗਾਏ ਗਏ ਮੁਫਤ ਦੰਦਾਂ ਦੇ ਚੈਕਅੱਪ ਕੈਂਪ ਵਿੱਚ ਦੰਦਾਂ ਦੇ ਮਾਹਰ ਡਾ. ਮੀਨਾ ਸ਼ਰਮਾਂ ਵੱਲੋਂ ਪੰਜਵੀਂ ਤੋਂ ਦਸਵੀਂ ਜਮਾਤ ਵਿੱਚ ਪੜ੍ਹਦੇ ਹਾਜ਼ਿਰ ਬੱਚਿਆਂ ਦੇ ਦੰਦਾਂ ਦਾ ਮੁਆਇਨਾ ਕੀਤਾ ਗਿਆ ਅਤੇ ਬੱਚਿਆਂ ਨੂੰ ਦੰਦਾਂ ਦੀ ਸਹੀ ਸੰਭਾਲ ਕਰਨ ਲਈ ਰਾਤ ਵੇਲੇ ਸੌਣ ਤੋਂ ਪਹਿਲਾਂ ਅਤੇ ਸਵੇਰ ਦੇ ਨਾਸ਼ਤੇ ਤੋਂ ਬਾਅਦ ਹਰ ਰੋਜ਼ ਬੁਰਸ਼ ਕਰਨ ਦੀ ਆਦਤ ਪਾਉਣ `ਤੇ ਜ਼ੋਰ ਦਿੱਤਾ ਅਤੇ ਦੰਦਾਂ ਨੂੰ ਖਰਾਬ ਕਰਨ ਵਾਲੀਆਂ ਚੀਜ਼ਾਂ ਤੋਂ ਸੁਚੇਤ ਕਰਨ ਦੇ ਨਾਲ-ਨਾਲ ਸਹੀ ਢੰਗ ਨਾਲ ਬੁਰਸ਼ ਕਰਨ ਦਾ ਤਰੀਕਾ ਵੀ ਕਰਕੇ ਵਿਖਾਇਆ।
ਤਰੁਣ ਸੰਗਮ ਦੇ ਚੇਅਰਮੈਨ ਮਲਕੀਤ ਸਿੰਘ ਚਾਂਗਲੀ ਅਤੇ ਪ੍ਰਧਾਨ ਦਿਨੇਸ਼ ਸਿੰਗਲਾ ਦੀ ਅਗੁਵਾਈ ਹੇਠ ਲੱਗੇ ਇਸ ਕੈਂਪ ਵਿੱਚ ਸਾਰਿਆਂ ਪੰਜਵੀਂ ਤੇ ਦਸਵੀਂ ਜਮਾਤ ਦੇ ਬੱਚਿਆਂ ਨੂੰ ਬੁਰਸ਼ ਤੇ ਪੇਸਟ ਦਿੱਤੇ ਗਏ।ਸੋਸ਼ਲ ਵੈਲਫੇਅਰ ਯੂਨਿਟ ਧੂਰੀ ਦੇ ਪ੍ਰਧਾਨ ਮਾ. ਤਰਸੇਮ ਮਿੱਤਲ ਜੋ ਦੋਵੇਂ ਸੰਸਥਾਵਾਂ ਦੇ ਪ੍ਰਾਜੈਕਟ ਇੰਚਾਰਜ ਹਨ, ਨੇ ਦੱਸਿਆ ਕਿ ਅਜਿਹੇ ਕੈਂਪ ਲਗਾ ਕੇ ਬੱਚਿਆਂ ਨੂੰ ਦਿਨ-ਪ੍ਰਤੀਦਿਨ ਵੱਧ ਰਹੀਆਂ ਬੀਮਾਰੀਆਂ ਤੋਂ ਸੁਚੇਤ ਕਰਨਾ ਹੈ।ਮਨਜੀਤ ਸਿੰਘ ਬਖਸ਼ੀ ਜਨਰਲ ਸਕੱਤਰ ਨੇ ਸੰਖੇਪ ਵਿੱਚ ਦੋਵੇਂ ਕਲੱਬਾਂ ਬਾਰੇ ਜਾਣਕਾਰੀ ਦਿੰਦਿਆਂ ਹੋਰ ਸਮਾਜ ਭਲਾਈ ਦੇ ਕੰਮਾਂ ਬਾਰੇ ਦੱਸਿਆ।ਮਲਕੀਤ ਸਿੰਘ ਚਾਂਗਲੀ ਨੇ ਕਿਹਾ ਕਿ ਉਹ ਮਾਨਵਤਾ ਦੀ ਭਲਾਈ ਲਈ ਸਮੇਂ-ਸਮੇਂ ਸਿਰ ਉਪਰਾਲੇ ਕਰਦੇ ਰਹਿਣਗੇ। ਸਕੂਲ ਦੀ ਵਾਈਸ ਪ੍ਰਿੰਸੀਪਲ ਪਰਮਿੰਦਰ ਕੌਰ ਸੋਹੀ ਅਤੇ ਕਿਰਨਜੀਤ ਕੌਰ ਸੋਢੀ ਨੇ ਮੈਡਮ ਕੰਵਲਜੀਤ ਨਾਲ ਮਿਲ ਕੇ ਜਿੱਥੇ ਇਸ ਕੈਂਪ ਦੀ ਸਫਲਤਾ ਲਈ ਆਪਣਾ ਯੋਗਦਾਨ ਪਾਇਆ, ਉੱਥੇ ਹੀ ਦੋਵੇਂ ਸੰਸਥਾਵਾਂ ਦੇ ਪੁੱਜੇ ਆਗੂਆਂ ਦਾ ਸਵਾਗਤ ਅਤੇ ਧੰਨਵਾਦ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media