Tuesday, November 24, 2026

ਖ਼ਾਲਸਾ ਕਾਲਜ ਵਿਖੇ ਮੁਫ਼ਤ ਫਿਟਨੈੱਸ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – PPN1605201710ਖ਼ਾਲਸਾ ਕਾਲਜ ਵਿਖੇ ਫਿਜੀਓਥੈਰਪੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਬੀਤੇ ਦਿਨੀਂ ਮੁਫ਼ਤ ਫਿਟਨੈੱਸ ਕੈਂਪ ਲਗਾਇਆ ਗਿਆ।ਇਹ ਕੈਂਪ 17 ਸਾਲ ਤੋਂ 25 ਸਾਲ ਦੇ ਵਿਦਿਆਰਥੀਆਂ ਲਈ ਖ਼ਾਸ ਕਰਕੇ ਲਗਾਇਆ ਗਿਆ ਸੀ, ਕਿਉਂਕਿ ਇਸ ਉਮਰ ਦੇ ਬੱਚਿਆਂ ਦੇ ਜੀਵਨ-ਵਿਹਾਰ ਵਿਚ ਸਰੀਰਕ ਗਤੀਵਿਧੀਆਂ ਦੀ ਕਈ ਕਿਸਮ ਦੀ ਘਾਟ ਪਾਈ ਜਾ ਰਹੀ ਹੈ।ਕੈਂਪ ’ਚ ਨਵੀਂ ਤਕਨੀਕ ਤੇ ਆਧੁਨਿਕ ਸੰਦਾਂ ਨਾਲ ਵਿਦਿਆਰਥੀਆਂ ਦਾ ਬੀ. ਐਮ. ਆਈ, ਮੋਟਾਪਾ, ਫੈਟ ਪ੍ਰਤੀਸ਼ਤ, ਮਾਸ਼-ਪੇਸ਼ੀਆਂ ਦੀ ਪ੍ਰਤੀਸ਼ਤ ਅਤੇ ਲੰਬਾਈ ਦੇ ਅਨੁਸਾਰ ਸੰਤੁਲਿਤ ਭਾਰ ਆਦਿ ਚੈੱਕ ਕੀਤੇ ਗਏ। ਇਸ ਤੋਂ ਇਲਾਵਾ ਸਾਹ-ਪ੍ਰਣਾਲੀ ਨਾਲ ਸੰਬੰਧਿਤ ਮਾਸ-ਪੇਸ਼ੀਆਂ ਦੀ ਤਾਕਤ ਵੀ ਮਾਪੀ ਗਈ। ਕੈਂਪ ਦੇ ਇਕ ਸੈਸ਼ਨ ’ਚ ਵਿਦਿਆਰਥੀਆਂ ਨੂੰ ਆਪਣੇ ਬੇ-ਢੱਬੇ ਜੀਵਨ ਵਿਹਾਰ ਤੋਂ ਛੁਟਕਾਰੇ ਸਬੰਧੀ ਕਾਊਂਸਲਿੰਗ ਵੀ ਕੀਤੀ ਗਈ।
ਇਸ ਦੌਰਾਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਸੁਖਮੀਨ ਬੇਦੀ ਨੇ ਕਿਹਾ ਕਿ ਅੱਜ-ਕੱਲ੍ਹ ਦੇ ਵਿਦਿਆਰਥੀ ਆਪਣੀ ਫ਼ਿਟਨੈੱਸ ਪ੍ਰਤੀ ਬਹੁਤ ਜਾਗਰੂਕ ਹਨ ਅਤੇ ਫਿਜੀਓਥੈਰਪੀ ਵਿਭਾਗ ਨੇ ਅਜਿਹਾ ਕੈਂਪ ਲਗਾ ਕੇ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਕੈਂਪ ਦਾ ਮਕਸਦ ਵਿਦਿਆਰਥੀਆਂ ’ਚ ਫਿਟਨੈੱਸ ਪ੍ਰਤੀ ਡੂੰਘੀ ਚੇਤਨਾ ਪੈਦਾ ਕਰਨਾ ਸੀ।ਉਨ੍ਹਾਂ ਇਸ ਰੁਝਾਨ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਨੂੰ ਵੀ ਵਧੇਰੇ ਸਰੀਰਕ ਗਤੀਵਿਧੀਆਂ ’ਚ ਭਾਗ ਲੈਣਾ ਚਾਹੀਦਾ ਹੈ ਤੇ ਆਪਣੇ ਸਰੀਰਿਕ ਤੰਦੁਰਸਤੀ ਪ੍ਰਤੀ ਚੇਤਨ ਹੋਣਾ ਚਾਹੀਦਾ ਹੈ।
ਇਸ ਮੌਕੇ ਡਾ. ਦਵਿੰਦਰ ਕੌਰ ਢਿੱਲੋਂ, ਮੁਖੀ ਫਿਜੀਓਥੈਰਪੀ ਵਿਭਾਗ ਨੇ ਵਿਦਿਆਰਥੀਆਂ ਨੂੰ ਮੋਟਾਪਾ ਘਟਾਉਣ, ਮਾਸ-ਪੇਸ਼ੀਆਂ ਨੂੰ ਤਾਕਤਵਰ ਕਰਨ ਅਤੇ ਐਰੋਬਿਕ ਕਪੈਸਟੀ ਵਧਾਉਣ ਸਬੰਧੀ ਕਾਰਗਰ ਨੁਕਤੇ ਦੱਸੇ।ਕੈਂਪ ਮੌਕੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕੈਂਪ ’ਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦੀ ਫਿਟਨੈੱਸ ਸਬੰਧੀ ਬੇਹਤਰ ਨਤੀਜੇ ਸਾਹਮਣੇ ਆਏ ਅਤੇ ਇਹ ਵੀ ਪਾਇਆ ਗਿਆ ਕਿ ਜ਼ਿਆਦਾਤਰ ਲੜਕੀਆਂ ਘੱਟ ਭਾਰ ਰੱਖਦੀਆਂ ਹਨ ਅਤੇ ਉਨ੍ਹਾਂ ਦੀ ਫੈਟ ਪ੍ਰਤੀਸ਼ਤ ਵੱਧ ਸੀ, ਜਿਸ ਕਰਕੇ ਉਨ੍ਹਾਂ ਦੀਆਂ ਮਾਸ-ਪੇਸ਼ੀਆਂ ਕਮਜ਼ੋਰ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply