Tuesday, November 24, 2026

ਨਾਇਲਿਟ ਵਲੋਂ ਜਲੰਧਰ ਵਿਚ ਵਪਾਰੀਆਂ ਲਈ ਡਿਜੀਧਨ ਕੈਂਪ ਲਗਾਇਆ ਗਿਆ

ਜਲੰਧਰ, 16 ਮਈ (ਪੰਜਾਬ ਪੋਸਟ ਬਿਊਰੋ) – PPN1605201713ਰਾਸ਼ਟਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਸੰਸਥਾਨ (ਨਾਇਲਿਟ) ਚੰਡੀਗੜ ਨੇ ਸਰਕਟ ਹਾਊਸ ਜਲੰਧਰ ਵਿਚ ਡਿਜੀਟਲ ਭੁਗਤਾਨ ਯਤਨਾਂ ਬਾਰੇ ਛੋਟੇ ਅਤੇ ਦਰਮਿਆਨੇ ਵਪਾਰੀਆਂ / ਕਾਰੋਬਾਰੀਆਂ ਦੀ ਸਮਰੱਥਾ ਨਿਰਮਾਣ ਬਾਰੇ ਇੱਕ ਡਿਜੀਧਨ ਕੈਂਪ ਦਾ ਆਯੋਜਨ ਕੀਤਾ। ਕੈਂਪ ਦਾ ਮੁੱਖ ਉਦੇਸ਼ ਯੂ.ਪੀ.ਆਈ (ਯੂਨੀਫਾਈਡ ਪੇਮੈਂਟ ਇੰਟਰਫੇਸ), ਯੂ.ਐਸ.ਐਸ.ਡੀ (ਅਨਸਟ੍ਰਿਕਟਿਡ ਸਪਲੀਮੈਂਟਰੀ ਸਰਵਿਸ ਡਾਟਾ), ਬੀ ਬੀ ਪੀ ਐਸ (ਭਾਰਤ ਬਿੱਲ ਭੁਗਤਾਨ ਪ੍ਰਣਾਲੀ), ਏ.ਈ.ਪੀ.ਐਸ (ਆਧਾਰ ਆਧਾਰਿਤ ਭੁਗਤਾਨ ਪ੍ਰਣਾਲੀ), ਡਿਜੀਟਲ ਪੇਮੈਂਟ ਸਾਧਨਾਂ ਨੂੰ ਅਪਣਾਉਣ ਨਾਲ ਸਬੰਧਤ ਛੋਟੇ ਅਤੇ ਦਰਮਿਆਨੇ ਵਪਾਰ/ ਵਪਾਰੀ ਗਰੁੱਪਾਂ ਵਿਚ ਜਾਗਰੂਕਤਾ ਫੈਲਾਉਣਾ ਸੀ।

ਡਿਜੀਟਲ ਭੁਗਤਾਨ ਬਾਰੇ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ/ ਵਪਾਰੀਆਂ ਦੀ ਸਮਰੱਥਾ ਦੇ ਨਿਰਮਾਣ ਬਾਰੇ ਡਿਜੀਧਨ ਕੈਂਪ ਵਿਚ ਲਾਲੀ ਸੀਨੀਅਰ ਸਨਅਤ ਪ੍ਰਮੋਸ਼ਨ ਅਧਿਕਾਰੀ, ਜ਼ਿਲ੍ਹਾ ਉਦਯੋਗ ਕੇਂਦਰ ( Senior 9ndustry Promotion Officer, District Industry Centre) ਜਲੰਧਰ ਮੁੱਖ ਤੌਰ ਤੇ ਹਾਜ਼ਰ ਸਨ। ਇਸ ਕੈਂਪ ਵਿਚ ਗੁਰਸ਼ਰਨ ਸਿੰਘ, ਪ੍ਰਧਾਨ ਵਪਾਰ ਮੰਡਲ ਜਲੰਧਰ ਅਤੇ ਸ਼੍ਰੀਮਤੀ ਸੁਨੀਤਾ ਗੋਇਲ, ਐਡੀਸ਼ਨਲ ਡਾਇਰੈਕਟਰ, ਨਾਇਲਿਟ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ।PPN1605201712

ਲਾਲੀ ਨੇ ਡਿਜੀਟਲ ਭੁਗਤਾਨ ਦੇ ਸਾਧਨਾਂ ਦੀ ਵਰਤੋਂ ਉੱਤੇ ਜ਼ੋਰ ਦਿੱਤਾ ਅਤੇ ਵਪਾਰੀਆਂ ਅਤੇ ਵਪਾਰਕ ਭਾਈਚਾਰੇ ਨੂੰ ਰੋਜ਼ਾਨਾ ਮਾਲੀ ਲੈਣ-ਦੇਣ ਵਿਚ ਇਹਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਤਰ੍ਹਾਂ ਦੇ ਕੈਂਪ ਆਯੋਜਿਤ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਲਈ ਨਾਇਲਿਟ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਗੁਰਸ਼ਰਨ ਸਿੰਘ ਪ੍ਰਧਾਨ ਵਪਾਰ ਮੰਡਲ ਜਲੰਧਰ ਨੇ ਵਪਾਰੀਆਂ ਨੂੰ ਡਿਜੀਟਲ ਭੁਗਤਾਨ ਦੇ ਸਾਧਨਾਂ ਦੀ ਵਰਤੋਂ ਕਰਨ ਲਈ ਕਿਹਾ।

ਇਸ ਮੌਕੇ ਉਤੇ ਸ਼੍ਰੀਮਤੀ ਸੁਨੀਤਾ ਗੋਇਲ ਐਡੀਸ਼ਨਲ ਡਾਇਰੈਕਟਰ ਨਾਇਲਿਟ ਨੇ ਕਿਹਾ ਕਿ ਡਿਜੀਟਲ ਭੁਗਤਾਨ ਦੀ ਪਹਿਲ ਉੱਤੇ ਵਪਾਰੀਆਂ ਲਈ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਾਇਲਿਟ ਨੇ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਅਤੇ ਡਿਜੀਧਨ ਕੈਂਪਾਂ ਰਾਹੀਂ ਡਿਜੀਟਲ ਇੰਡੀਆ ਮਿਸ਼ਨ ਦੇ ਪ੍ਰਸਾਰ ਲਈ ਵਪਾਰੀ ਭਾਈਚਾਰੇ ਵਿਚ ਜਾਗਰੂਕਤਾ ਪੈਦਾ ਕਰਨ ਦੀ ਜਿੰਮੇਵਾਰੀ ਲਈ ਹੈ। ਇਸੇ ਕਾਰਣ ਇਸ ਮਹੀਨੇ ਵਿਚ ਜਲੰਧਰ ਵਿਚ ਇੱਕ ਹੋਰ ਡਿਜੀਧਨ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਸਾਰੇ ਪਤਵੰਤਿਆਂ, ਵਪਾਰੀਆਂ ਦਾ ਧੰਨਵਾਦ ਕੀਤਾ ਜੋ ਇਸ ਕੈਂਪ ਦਾ ਹਿੱਸਾ ਬਣੇ ਅਤੇ ਉਮੀਦ ਪ੍ਰਗਟਾਈ ਕਿ ਵਪਾਰੀਆਂ ਨੇ ਡਿਜੀਟਲ ਭੁਗਤਾਨ ਢੰਗਾਂ ਨੂੰ ਅਪਣਾਉਣ ਵਿਚ ਆਪਣੇ ਸਾਥੀ ਵਪਾਰੀਆਂ ਨੂੰ ਉਤਸ਼ਾਹਿਤ ਕਰਨ ਬਾਰੇ ਫੈਸਲਾ ਕੀਤਾ ਹੋਵੇਗਾ।

ਇਸ ਕੈਂਪ ਵਿਚ ਯੂ ਆਈ ਡੀ.ਏ.ਆਈ (ਆਧਾਰ) ਦੇ ਨੁਮਾਇੰਦਿਆਂ ਨੇ ਵਪਾਰੀਆਂ ਨੂੰ ਆਧਾਰ ਆਧਾਰਿਤ ਭੁਗਤਾਨ ਪ੍ਰਣਾਲੀ (ਆਧਾਰ ਆਧਾਰਿਤ ਪੇਮੈਂਟ ਸਿਸਟਮ 15PS) ਦੀ ਟ੍ਰੇਨਿੰਗ ਦਿੱਤੀ। ਨਾਇਲਿਟ ਦੇ ਨੁਮਾਇੰਦਿਆਂ ਨੇ ਵਪਾਰੀਆਂ ਸਾਹਮਣੇ ‘ਭੀਮ’ ਐਪ ਦਾ ਪ੍ਰਦਰਸ਼ਨ ਕੀਤਾ। ਇਸ ਕੈਂਪ ਵਿਚ ਵਪਾਰੀਆਂ ਨੂੰ ਹੋਪ ਡਿਜੀਟਲ ਸਾਧਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਅਧੀਨ ਨਾਇਲਿਟ ਭਾਰਤ ਵਿਚ 5 ਖੇਤਰੀ ਵਰਕਸ਼ਾਪਾਂ, 30 ਸੂਬਾਈ ਵਰਕਸ਼ਾਪਾਂ ਅਤੇ 100 ਡਿਜੀਧਨ ਕੈਂਪਾਂ ਦਾ ਆਯੋਜਨ ਕਰ ਰਹੀ ਹੈ। ਜਲੰਧਰ ਡਿਜੀਧਨ ਕੈਂਪ ਵਿਚ 100 ਤੋਂ ਉੱਪਰ ਵਪਾਰੀਆਂ ਨੇ ਹਿੱਸਾ ਲਿਆ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply