ਪਠਾਨਕੋਟ, 16 ਮਈ (ਪੰਜਾਬ ਪੋਸਟ ਬਿਊਰੋ) –
ਜਿਲਾ ਪਠਾਨਕੋਟ ਵਿੱਚ 20 ਮਈ ਦਿਨ ਸਨਿੱਚਰਵਾਰ ਨੂੰ ਸਰਕਾਰੀ ਹਸਪਤਾਲ ਪਠਾਨਕੋਟ ਵਿਖੇ 12 ਵਜੇ ਸਸਤੀ ਰਸ਼ੋਈ ਦਾ ਸੁਭ ਅਰੰਭ ਕੀਤਾ ਜਾਵੇਗਾ। ਜਿਸ ਵਿੱਚ 10 ਰੁਪਏ ਖਰਚ ਕਰ ਕੇ ਕੋਈ ਵੀ ਗਰੀਬ ਤੇ ਜਰੂਰਤਮੰਦ ਵਿਅਕਤੀ ਭੋਜਨ ਕਰ ਸਕੇਗਾ, ਭੋਜਨ ਵਿੱਚ ਪਹਿਲੇ ਦਿਨ ਕਰੀਬ 200 ਵਿਅਕਤੀਆਂ ਦਾ ਖਾਣਾ ਬਣਾਇਆ ਜਾਵੇਗਾ ਅਤੇ ਬਾਅਦ ਵਿੱਚ ਜਰੂਰਤ ਦੇ ਅਨੁਸਾਰ ਇਸ ਵਿੱਚ ਵਾਧਾ ਕੀਤਾ ਜਾਵੇਗਾ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਮ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਥਾਨਕ ਮਿੰਨੀ ਸਕੱਤਰੇਤ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਪ੍ਰੋਗਰੈਸਿਵ ਪਠਾਨਕੋਟ ਲਈ ਕੀਤੀ ਮੀਟਿੰਗ ਦੋਰਾਨ ਕੀਤਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਾ. ਨਰੇਸ ਕਾਂਸਰਾ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਸਿਵਲ ਹਸਪਤਾਲ ਪਠਾਨਕੋਟ, ਜਸਵੰਤ ਸਿੰਘ ਢਿਲੋਂ ਜਿਲਾ ਟਰਾਂਸਪੋਰਟ ਅਧਿਕਾਰੀ, ਗੁਰਸਰਨ ਸਿੰਘ ਡੀ.ਐਫ.ਓ. ਪਠਾਨਕੋਟ, ਹਰੀਸ ਮੋਹਣ ਪਿ੍ਰਸੀਪਲ ਆਈ.ਟੀ.ਆਈ ਲੜਕੇ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਨਰੇਸ਼ ਮਹਾਜਨ, ਅਮਨ ਠਾਕੁਰ, ਅਨਿਲ ਬਾਂਸਲ ਇੰਜੀਨੀਅਰ ਅਤੇ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਸਸਤੀ ਰਸ਼ੋਈ ਦਾ ਅਰੰਭ 20 ਮਈ ਤੋਂ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰੋਜੈਕਟ ਵਿੱਚ ਰੈਡ ਕਰਾਸ ਪਠਾਨਕੋਟ ਆਪਣਾ ਸਹਿਯੋਗ ਦੇਵੇਗਾ। ਉਨਾਂ ਕਿਹਾ ਕਿ ਸਮੇਂ ਅਤੇ ਜਰੂਰਤ ਦੇ ਅਨੁਸਾਰ ਸਸਤੀ ਰਸ਼ੋਈ ਵਿੱਚ ਖਾਣਾ ਬਣਾਉਂਣ ਦੀ ਸਮਰੱਥਾ ਵੀ ਵਧਾਈ ਜਾਵੇਗੀ। ਉਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਉਨਾਂ ਵੱਲੋਂ ਜੇਲ ਪਠਾਨਕੋਟ ਦਾ ਦੋਰਾ ਕੀਤਾ ਗਿਆ ਸੀ, ਜਿਸ ਵਿੱਚ ਇਹ ਵੇਖਣ ਵਿੱਚ ਆਇਆ ਸੀ ਕਿ ਜੇਲ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਮਿਲਣ ਆਉਂਣ ਵਾਲੇ ਲੋਕਾਂ ਨੂੰ ਗਰਮੀ ਅਤੇ ਬਾਰਿਸ ਦੇ ਮੋਸ਼ਮ ਵਿੱਚ ਬਾਹਰ ਖੜੇ ਰਹਿਣਾ ਪੈਂਦਾ ਹੈ। ਉਨਾਂ ਕਿਹਾ ਕਿ ਜਿਲਾ ਪ੍ਰਸਾਸ਼ਨ ਵੱਲੋਂ ਇਕ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਜੇਲ ਦੇ ਬਾਹਰ ਇਕ ਸੈਡ ਤਿਆਰ ਕੀਤੀ ਜਾਵੇਗੀ ਅਤੇ ਬੈਠਣ ਦੇ ਲਈ ਕੁਰਸੀਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਮੀਟਿੰਗ ਦੇ ਦੋਰਾਨ ਜਿਲਾ ਪਠਾਨਕੋਟ ਵਿੱਚ ਪਹਿਲਾਂ ਤੋਂ ਹੀ ਚਲਾਏ ਜਾ ਰਹੇ ਪ੍ਰੋਜੈਕਟ ਕਿਸਾਨ ਬਾਜਾਰ , ਐਕਟਿਵ ਬਲੱਡ ਕਊਟਰੀਬਿਊਟਰਜ, ਅੱਧ ਵਿੱਚ ਪੜਾਈ ਛੱਡ ਚੁੱਕੇ ਬੱਚਿਆਂ ਨੂੰ ਫਿਰ ਤੋਂ ਸਿੱਖਿਆ ਵੱਲ ਮੋੜਨਾਂ ਆਦਿ ਤੇ ਵੀ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਜੇਲ ਪਠਾਨਕੋਟ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਦੇ ਲਈ ਸਕਿੱਲ ਡਿਵੈਲਪਮੈਂਟ ਦੇ ਅਧੀਨ ਕੁੱਝ ਨਵੇਂ ਪ੍ਰੋਜੈਕਟਾਂ ਤੇ ਵੀ ਵਿਚਾਰ ਕੀਤਾ ਗਿਆ।ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਕੈਦੀਆਂ ਅਤੇ ਹਵਾਲਾਤੀਆਂ ਨੂੰ ਕੁੱਝ ਸਿੱਖਣ ਦਾ ਮੋਕਾ ਮਿਲੇਗਾ ਅਤੇ ਜੇਲ ਤੋਂ ਬਾਹਰ ਆਉਂਣ ਤੋਂ ਬਾਅਦ ਉਹ ਆਪਣਾ ਖੁਦ ਦਾ ਕੰਮ ਕਰ ਸਕਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media