ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ ਬਿਊਰੋ) –
ਉੱਤਰ ਭਾਰਤ ‘ਚ ਹੱਡੀਆਂ ਅਤੇ ਜੋੜਾਂ ਦੇ ਇਲਾਜ `ਚ ਅਤਿ-ਆਧੁਨਿਕ ਤਕਨੀਕ ਦੇ ਇਸਤੇਮਾਲ ਲਈ ਮਸ਼ਹੂਰ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਲੋਂ ਬਠਿੰਡਾ ‘ਚ 20 ਅਤੇ 21 ਮਈ ਨੂੰ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਕਰਨ ਵਾਲਾ ਬੀ.ਐਮ.ਡੀ ਟੈਸਟ ਬਠਿੰਡਾ ਦੇ ਪੁਖਰਾਜ ਸਿਨੇਮਾ ਨੇੜੇ ਸਥਿਤ ਵਾਦੀ ਹਸਪਤਾਲ `ਚ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਫ੍ਰੀ ਕੀਤਾ ਜਾਵੇਗਾ।ਹਸਪਤਾਲ ਦੇ ਨੁਮਾਇੰਦੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਮਨੁੱਖੀ ਸ਼ਰੀਰ ਵਿੱਚ ਕੈਲਸ਼ੀਅਮ ਅਤੇ ਹੋਰ ਜ਼ਰੂਰੀ ਤੱਤਾਂ ਦੀ ਘਾਟ ਹੋ ਜਾਂਦੀ ਹੈ ਅਤੇ ਹੱਡੀਆਂ ਅਚਾਨਕ ਟੁੱਟ ਜਾਂਦੀਆਂ ਹਨ।ਅਜਿਹੀ ਹਾਲਤ `ਚ ਮਰੀਜ਼ ਬੀ.ਐਮ.ਡੀ ਟੈਸਟ ਕਰਵਾ ਕੇ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਉਪਰੰਤ ਖ਼ੁਰਾਕ ਵਿੱਚ ਲੋੜੀਂਦੀ ਤਬਦੀਲੀ ਕਰ ਕੇ ਹੱਡੀਆਂ ਨੂੰ ਟੁੱਟਣ ਤੋਂ ਬਚਾ ਕੇ ਮਹਿੰਗੇ ਇਲਾਜ਼ ਤੋਂ ਬਚ ਸਕਦਾ ਹੈ।ਉਨਾਂ ਦੱਸਿਆ ਕਿ ਡਾ. ਅਵਤਾਰ ਸਿੰਘ ਵਾਦੀ ਹਸਪਤਾਲ ਵਿਚ ਹੀ ਓ.ਪੀ.ਡੀ ਲਈ 28 ਮਈ ਨੂੰ ਉਪਲੱਬਧ ਹੋਣਗੇ।ਚਾਹਵਾਨ ਮਰੀਜ਼ ਮੋਬਾਇਲ ਨੰਬਰ 95010-76146 ਅਤੇ 81466-23099 ‘ਤੇ ਸੰਪਰਕ ਕਰ ਸਕਦੇ ਹਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media