ਚੈਕਿੰਗ ਦੇ ਦੋਰਾਨ 31 ਅਧਿਕਾਰੀ ਅਤੇ ਕਰਮਚਾਰੀ ਪਾਏ ਗਏ ਗੈਰ ਹਾਜ਼ਰ
ਪਠਾਨਕੋਟ, 17 ਮਈ (ਪੰਜਾਬ ਪੋਸਟ ਬਿਊਰੋ) –
ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੀ ਚੈਕਿੰਗ ਦੇ ਦੋਰਾਨ ਜੋ ਕਰਮਚਾਰੀ ਗੈਰਹਾਜ਼ਰ ਪਾਏ ਗਏ ਹਨ ਉਨਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਗਰ ਕਿਸੇ ਕਰਮਚਾਰੀ ਦਾ ਜਵਾਬ ਸੰਤੁਸ਼ਟੀ ਜਨਕ ਨਹੀਂ ਪਾਇਆ ਜਾਂਦਾ ਹੈ ਤਾਂ ਉਸ ਕਰਮਚਾਰੀ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀਇਹ ਪ੍ਰਗਟਾਵਾ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਚਲ ਰਹੇ ਸਾਰੇ ਸਰਕਾਰੀ ਦਫਤਰਾਂ ਦੀ ਚੈਕਿੰਗ ਕਰਨ ਉਪਰੰਤ ਕੀਤਾ।ਇਸ ਮੋਕੇ ਉਨਾਂ ਨਾਲ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ ਅਤੇ ਹੋਰ ਦਫਤਰੀ ਸਟਾਫ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਬੁੱਧਵਾਰ ਨੂੰ ਸਵੇਰੇ 9:30 ਵਜੇ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਸਾਰੇ ਸਰਕਾਰੀ ਦਫਤਰਾਂ ਦੀ ਚੈਕਿੰਗ ਕੀਤੀ। ਜਿਸ ਦੋਰਾਨ ਲੋਕ ਨਿਰਮਾਣ ਵਿਭਾਗ ਦੇ ਸੁਪਰੀਡੇਂਟ ਇੰਜੀਨੀਅਰ ਭੁਪਿੰਦਰ ਸਿੰਘ ਤੁਲੀ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਮਨਮੋਹਣ, ਵੱਖ ਵੱਖ ਸਰਕਾਰੀ ਦਫਤਰਾਂ ਦੇ ਕਰੀਬ 29 ਹੋਰ ਕਰਮਚਾਰੀ ਅਤੇ ਅਧਿਕਾਰੀ ਗੈਰਹਾਜ਼ਰ ਪਾਏ ਗਏ। ਉਪਰੋਕਤ ਅਧਿਕਾਰੀਆਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਦੀ ਰੀਡਰ ਗੀਤਾ, ਐਸ.ਡੀ.ਐਮ ਪਠਾਨਕੋਟ ਦਫਤਰ ਦੀ ਸੀਨੀਅਰ ਸਹਾਇਕ ਚੰਦਰ ਰੇਖਾ, ਪਟਵਾਰੀ ਅਗਰੇਰੀਅਨ ਰਾਕੇਸ ਕੁਮਾਰ ਡੋਗਰਾ, ਤਹਿਸੀਲ ਦਫਤਰ ਦਾ ਆਪਰੇਟਰ ਪ੍ਰਮੋਦ ਕੁਮਾਰ, ਨਾਇਬ ਤਹਿਸੀਲਦਾਰ ਦਾ ਰੀਡਰ ਰਾਜੇਸ ਕੁਮਾਰ, ਤਹਿਸੀਲ ਦਫਤਰ ਦਾ ਸਰਟੀਫਿਕੇਟ ਕਲੱਰਕ ਜਤਿਨ ਪਰਾਸ਼ਰ, ਜਿਲਾ ਖੁਰਾਕ ਤੇ ਸਪਲਾਈ ਦਫਤਰ ਵਿੱਚੋਂ ਅਜੈਬ ਸਿੰਘ, ਜਿਲਾ ਪ੍ਰੋਗਰਾਮ ਦਫਤਰ ਗੁਰਸਰਨ ਸਿੰਘ ਅਤੇ ਅਮਨਦੀਪ ਕੌਰ, ਬਾਗਬਾਨੀ ਵਿਭਾਗ ਦੇ ਯੂਨੀਅਰ ਸਹਾਇਕ ਅਮਰਦੀਪ, ਛੋਟੀਆਂ ਬੱਚਤਾਂ ਦੇ ਡਿਪਟੀ ਡਾਇਰੈਕਟਰ ਸਮਸੇਰ ਸਿੰਘ, ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਕਸਮੀਰ ਸਿੰਘ, ਸੈਨਿਕ ਵੈਲਫੇਅਰ ਦਫਤਰ ਦੇ ਭਲਾਈ ਪ੍ਰਬੰਧਕ ਕੁਲਜੀਤ ਸਿੰਘ ਅਤੇ ਨਿਰਮਲ ਸਿੰਘ, ਲੋਕ ਨਿਰਮਾਣ ਵਿਭਾਗ (ਜਨ-ਸਿਹਤ) ਦੇ ਐਸ.ਡੀ.ਓ ਸੁਖਵਿੰਦਰ ਸਿੰਘ ਅਤੇ ਐਸ.ਡੀ.ਓ. ਰਜਿੰਦਰ ਕੁਮਾਰ, ਜਿਲਾ ਸਿੱਖਿਆ ਵਿਭਾਗ (ਐਲੀਮੈਂਟਰੀ) ਦੀ ਸੀਨੀਅਰ ਸਹਾਇਕ ਨੀਲਮ ਅਤੇ ਆਪਰੇਟਰ ਕੋਮਲ, ਬਾਗਬਾਨੀ ਵਿਭਾਗ ਦੇ ਸੀਨੀਅਰ ਸਹਾਇਕ ਰਾਜਵਿੰਦਰ ਸਿੰਘ ਅਤੇ ਬੇਲਦਾਰ ਮੁਹੰਮਦ ਨਾਸਿਰ, ਜਿਲਾ ਸੈਨਿਕ ਭਲਾਈ ਅਫਸਰ ਸਤਵੀਰ ਸਿੰਘ, ਮੱਛੀ ਪਾਲਣ ਅਫਸਰ ਗੁਰਿੰਦਰ ਸਿੰਘ ਰੰਧਾਵਾ, ਚੋਣਾਂ ਦਫਤਰ ਡਾਟਾ ਐਂਟਰੀ ਆਪਰੇਟਰ ਬਲਵਿੰਦਰ ਕੋਰ, ਇਲੈੈਕਸਨ ਸੈਲ ਦੇ ਪ੍ਰੋਗਰਾਮਰ ਹਰਸਰਨਜੀਤ, ਮੁੱਖ ਖੇਤੀਬਾੜੀ ਅਫਸ਼ਰ ਇੰਦਰਜੀਤ ਸਿੰਘ, ਆਂਕੜਾ ਸਹਾਇਕ ਰਾਜੇਸ ਸਰਮਾ ਅਤੇ ਡਿਪਟੀ ਈ.ਐਸ.ਏ ਚਰਨਜੀਤ ਸਿੰਘ, ਆਕੜਾਂ ਵਿਭਾਗ ਦੀ ਡਾਟਾ ਐਂਟਰੀ ਆਪਰੇਟਰ ਪ੍ਰਭਜੋਤ ਕੋਰ, ਐਸ.ਕੇ ਬ੍ਰਾਂਚ ਦੀ ਕਲੱਰਕ ਸੁਨੀਤਾ ਰਾਣੀ, ਨਾਇਬ ਸਦਰ ਕਾਨੂੰਗੋ ਦੇਵ ਰਾਜ ਵੀ ਬਿਨਾਂ ਕਾਰਨ ਦੱਸੇ ਗੈਰਹਾਜ਼ਰ ਪਾਏ ਗਏ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸਾਰੇ ਸਰਕਾਰੀ ਦਫਤਰਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੋ ਵੀ ਕਰਮਚਾਰੀ ਦਫਤਰੀ ਕੰਮ ਲਈ ਦਫਤਰ ਤੋਂ ਬਾਹਰ ਜਾਂਦਾ ਹੈ ਤਾਂ ਆਪਣੀ ਮੂਵਮੈਂਟ ਰਜਿਸਟਰ ਵਿੱਚ ਦਰਜ ਕਰਨਾ ਯਕੀਨੀ ਬਣਾਉਂਣ।ਇਸ ਤੋਂ ਇਲਾਵਾ ਜਦੋਂ ਕੋਈ ਅਧਿਕਾਰੀ ਆਪਣੇ ਦਫਤਰ ਵਿੱਚ ਹਾਜ਼ਰ ਨਹੀਂ ਹੈ ਤਾਂ ਲਾਈਟਾਂ ਅਤੇ ਪੱਖੇ ਬੰਦ ਰੱਖੇ ਜਾਣ। ਇਸ ਤੋਂ ਇਲਾਵਾ ਉਨਾਂ ਸਫਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਨਿਯਮਿਤ ਰੂਪ ਵਿੱਚ ਸਫਾਈ ਕਰਨਾ ਯਕੀਨੀ ਬਣਾਇਆ ਜਾਵੇ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media