Thursday, June 11, 2026

ਭੁੱਲਣ ਦੀ ਆਦਤ ਨੂੰ ਭੁਲਾ ਦੇਵੇਗੀ ਹੈਲੇਨ ਕੇਲਰ ਐਕਡਮੀ

ਮੇਅਰ ਬਲਵੰਤ ਰਾਏ ਨਾਥ ਨੇ ਰਿਬਨ ਕੱਟ ਕੇ ਕੀਤਾ ਸੁੱਭਆਰੰਭ

PPN1705201709ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਸ਼ਹਿਰ ਵਿੱਚ ਪਹਿਲੀ ਵਾਰ ਬੱਚਿਆਂ ਨੂੰ ਤਕਨੀਕ ਨਾਲ ਪੜਾਉਣ ਲਈ ਇੰਸਟੀਚਿਊਟ ਦਾ ਆਗਾਜ਼ ਹੋਇਆ ਹੈ।ਹੈਲੇਨ ਕੇਲਰ ਅਕੈਡਮੀ ਦੇ ਚੇਅਰਮੈਨ, ਵਰਲਡ ਰਿਕਾਰਡ ਸੱਬੀ ਮੰਗਲ ਅਤੇ ਡਾਇਰੈਕਟਰ ਜਗਦੀਸ਼ ਪਾਰਿਖ ਬੱਚਿਆਂ ਨੂੰ ਨਵੀਂ ਤਕਨੀਕ ਨਾਲ ਟੋਪਰ ਬਣਾਉਣ ਲਈ ਇੰਸਟੀਚਿਊਟ ਦਾ ਸ਼ੁਭਆਰੰਭ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਵੱਲੋ ਕਰਵਾਇਆ ਗਿਆ।ਇਸ ਮੌਕੇ ਅਕੈਡਮੀ ਦੇ ਚੇਅਰਮੈਨ ਮੰਗਲ ਅਤੇ ਡਾਇਰੈਕਟਰ ਪਾਰੀਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੜਾਈ ਵਿੱਚ ਕਮਜ਼ੋਰ ਬੱਚਿਆਂ ਲਈ ਅਕੈਡਮੀ ਵਰਦਾਨ ਸਾਬਤ ਹੋਵੇਗੀ, ਕਿਉਂਕਿ ਬੱਚਿਆਂ ਨੂੰ ਸਕੂਲ ਪ੍ਰੋਗਰਾਮ ਮੌਕੇ ਦੋ ਕੈਟਾਗਿਰੀ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਜੂਨੀਅਰ ਪ੍ਰੋਗਰਾਮ ਵਿੱਚ ਕੇ.ਜੀ ਤੋਂ ਪੰਜਵੀਂ ਤੱਕ ਅਤੇ ਸੀਨੀਅਰ ਪ੍ਰੋਗਰਾਮ ਵਿੱਚ ਛੇਵੀਂ ਤੋਂ ਦਸਵੀਂ ਤੱਕ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਨਵੀਂ ਤਕਨੀਕ ਨਾਲ ਸਾਇੰਸ, ਹਿਸਾਬ ਅਤੇ ਇੰਗਲਿਸ਼ ਪੜਾਈ ਜਾਵੇਗੀ ਤੇ ਟ੍ਰੇਨਿੰਗ ਦੇਣ ਲਈ ਸਪੈਸ਼ਲ ਟੀਚਰ ਹੋਣਗੇ, ਜਿਨਾਂ ਨੂੰ ਇੰਟਰ ਨੈਸ਼ਨਲ ਕੋਚ ਫੈਡਰੇਸ਼ਨ ਵੱਲੋ ਟ੍ਰੇਨਿੰਗ ਦਿੱਤੀ ਜਾਵੇਗੀ।
ਮੰਗਲ ਨੇ ਕਿਹਾ ਕਿ ਅਕੈਡਮੀ ਹਮੇਸ਼ਾ ਹੀ ਹੁਸ਼ਿਆਰ ਬੱਚਿਆਂ ਨੂੰ ਦਾਖਲਾ ਦਿੰਦੀ ਹੈ ਪਰ ਬਠਿੰਡਾ ਦੇ 40 ਸਕੂਲਾਂ ਵਿੱਚੋਂ 40 ਕਮਜ਼ੋਰ ਬੱਚੇ ਲੈ ਕੇ ਸਿੱਖਿਆ ਦਿੱਤੀ ਜਾਵੇਗੀ ਤਾਂ ਕਿ ਉਹ ਬੱਚੇ ਟ੍ਰੇਨਿੰਗ ਲੈ ਕੇ ਟੋਪਰ ਆ ਸਕਣ।ਉਨਾਂ ਦੱਸਿਆ ਕਿ ਜੂਨੀਅਰ ਵਰਗ ਦੀ ਸਲਾਨਾ ਫੀਸ 12 ਹਜਾਰ ਰੁਪਏ ਅਤੇ ਸੀਨੀਅਰ ਵਰਗ 18 ਹਜਾਰ ਰੁਪਏ ਸਲਾਨਾ ਫੀਸ ਰੱਖੀ ਗਈ ਹੈ। ਉਨਾਂ ਨੇ ਇਹ ਵੀ ਦੱਸਿਆ ਕਿ ਪੜਾਈ ਦੇ ਨਾਲ ਬੱਚਿਆਂ ਨੂੰ ਅਕੈਡਮੀ ਵੱਲੋ 15 ਤੋਂ 20 ਹਜਾਰ ਦੇ ਸਕਿੱਲ ਡਵੈਲਪਮੈਂਟ ਕੋਰਸ  ਮੁਫ਼ਤ ਦਿੱਤੇ ਜਾਣਗੇ ਤਾਂ ਕਿ ਬੱਚੇ ਜੀਨਿਅਸ ਬਣ ਸਕਣ। ਚੇਅਰਮੈਨ ਮੰਗਲ ਸਿੰਘ ਨੇ ਦੱਸਿਆ ਕਿ ਅਕੈਡਮੀ ਦਾ 2017 ਵਿੱਚ 200 ਬ੍ਰਾਂਚਾਂ ਖੋਲਣ ਦਾ ਟੀਚਾ ਰੱਖਿਆ ਹੈ।ਬਠਿੰਡਾ ਬ੍ਰਾਂਚ ਦੀ ਜਿੰਮੇਵਾਰੀ ਕਿ੍ਸ਼ਨ ਲਾਲ ਗੋਇਲ ਅਤੇ ਰਿੰਕੂ ਰਾਣੀ ਸੰਭਾਲਣਗੇ।ਇਸ ਮੌਕੇ ਮੁੱਖ ਮਹਿਮਾਨ ਮੇਅਰ ਬਲਵੰਤ ਰਾਏ ਨਾਥ ਅਤੇ ਕੌਸ਼ਲਰ ਹਰਮੰਦਰ ਸਿੱਧੂ ਵੱਲੋ ਐਕਡਮੀ ਦੇ ਸੰਚਾਲਕਾਂ ਨੰੂ ਵਧਾਈ ਦਿੱਤੀ ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply