Wednesday, November 25, 2026

ਯੂਨੀਵਰਸਿਟੀ ਵਿਖੇ ਪੌਸ਼ਟਿਕਤਾ ਭਰਪੂਰ ਅਨਾਜ ਕਿਨੌਆ `ਤੇ ਖੋਜ

PPN1705201712ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਗੁਰੂ ਕਾਸ਼ੀ ਯੂਨੀਵਰਸਿਟੀ  ਦੇ ਖੇਤੀਬਾੜੀ ਕਾਲਜ ਨੇ ਪੋਸ਼ਟਿਕਤਾ ਭਰਪੂਰ ਅਨਾਜ ਕਿਨੋਆਂ ਤੇ ਰਿਸਰਚ ਸ਼ੁਰੂ ਕੀਤੀ ਹੈ। ਇਹ ਬਾਥੂ ਜਾਤੀ ਦੀ ਇੱਕ ਕਿਸਮ ਹੈ, ਜਿਸ ਦੇ ਵਡੇ ਪਧਰ `ਤੇ ਉਤਪਾਦਨ ਲਈ ਬੀਜ ਭੰਡਾਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਤਿਆਰ ਕੀਤਾ ਜਾਵੇਗਾ।ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਡੀਨ ਡਾ: ਅਜਮੇਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੀਆਂ ਦੋ ਪ੍ਰਮੁਖ ਕਿਸਮਾਂ `ਤੇ ਕੰਮ ਕੀਤਾ ਜਾਵੇਗਾ, ਜਿਸ ਵਿਚ ਕਣਕ ਅਤੇ ਚਾਵਲ ਦੀ ਖੇਤੀ ਵਾਂਗ ਖੜੀ ਫਸਲ ਅਤੇ ਦੂਜੀ ਕਿਸਮ ਧਰਤੀ ਤੇ ਵਿਛਵੀ ਕਿਸਮ ਹੋਵੇਗੀ।ਉਨਾਂ ਕਿਹਾ ਕਿ (71.6%) ਪਾਣੀ ਦੀ ਮਾਤਰਾ ਤੋਂ ਬਿਨਾਂ ਇਸ ਵਿੱਚ ਕਾਰਬੋਹਾਈਡ੍ਰੇਟਸ (21.3%), ਪ੍ਰੋਟੀਨ (4.4%), ਚਰਬੀ (1.92%) ਆਦਿ ਦੇ ਜਰੂਰੀ ਤੱਤ ਸ਼ਾਮਿਲ ਹਨ।ਇਸ ਖੋਜ ਨਾਲ ਨਿਰੰਤਰ ਜੁੜੇ ਹੋਏ ਸਬਜ਼ੀਆਂ ਦੇ ਮਾਹਰ ਡਾ: ਦਲਜੀਤ ਸਿੰਘ ਨੇ ਦੱਸਿਆ ਕਿ ਕਿਨੋਆ ਅਮੀਨੋ ਐਸਿਡ, ਮਿਨਰਲ ਹਾਈ ਫਾਈਬਰ ਵਾਲੀ ਖੁਰਾਕ ਹੈ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਲਾਹੇਵੰਦ ਹੈ।ਇਹ ਅਨਾਜ ਫਸਲੀ ਮਹੱਤਵ ਵੀ ਰੱਖਦਾ ਹੈ ਜਿਸ ਤਹਿਤ ਲੋੜਵੰਦ ਦੇਸ਼ਾਂ ਨੂੰ ਨਿਰਯਾਤ ਦੀ ਵੀ ਕਾਫੀ ਮੰਗ ਹੈ।
ਡਾ: ਸਿੰਘ ਨੇ ਹੋਰ ਕਿਹਾ ਕਿ ਨਾਸ਼ਤੇ ਵਿੱੱਚ ਕਿਨੋਆ ਦੀ ਵਰਤੋਂ ਬਹੁਤ ਫਾਇਦੇਮੰਦ ਹੈ ਅਤੇ ਕਈ ਰੂਪਾਂ ਵਿੱਚ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।ਜਿਵੇ ਇਸ ਅਨਾਜ ਵਿੱਚ ਗਿਲੂਟਨ ਨਹੀ ਹੁੰਦਾ, ਗਿਲੂਟਨ ਤੋਂ ਅਲਰਜੀ ਵਾਲੇ ਮਨੁੱਖ ਇਸ ਦਾ ਮੁੱਖ ਅਨਾਜ ਦੇ ਤੌਰ `ਤੇ ਸੇਵਨ ਕਰ ਸਕਦੇ ਹਨ। ਇਹ ਫਸਲ ਹਰ ਤਰਾਂ ਦੀ ਬਰਾਨੀ, ਬੰਜਰ ਧਰਤੀ ਵਿਚ ਬੀਜੀ ਜਾ ਸਕਦੀ ਹੈ ਅਤੇ ਸ਼ੋਰੇ ਵਾਲੀ ਜਮੀਨ ਵਿੱਚ ਵੀ ਇਸ ਦਾ ਉਤਪਾਦਨ ਜਾਂ ਝਾੜ ਵਧੀਆ ਨਿਕਲਦਾ ਹੈ।ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਇਸ ਪੌਸ਼ਟਿਕਤਾ ਭਰਪੂਰ ਅਨਾਜ ਦੇ ਸਫਲਤਾ ਪੂਰਵਕ ਰਿਸਰਚ ਕਾਰਜ ਦੀ ਸ਼ਲਾਘਾ ਕੀਤੀ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ: ਸਿੱਧੂ, ਡਾ: ਦਲਜੀਤ ਸਿੰਘ ਅਤੇ ਸਬੰਧਤ ਸਟਾਫ ਤੇ ਵਿਦਿਆਰਥੀਆਂ  ਨੂੰ ਵਧਾਈ  ਦੇ ਪਾਤਰ ਦੱਸਿਆ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ: ਭੁਪਿੰਦਰ ਸਿੰਘ ਧਾਲੀਵਾਲ ਨੇ ਇਸ ਨਵੀ ਖੋਜ ਗਤੀਵਿਧੀ ਸਬੰਧੀ ਸਭ ਨੂੰ ਵਧਾਈ ਦੇ ਪਾਤਰ ਦਰਸਾਉਦੇ ਹੋਏ ਕਿਹਾ ਕਿ ਜਿੱਥੇ ਇਹ ਅਨਾਜ ਪੌਸ਼ਟਿਕਤਾ ਭਰਪੂਰ ਹੈ, ਉਥੇ ਇਹ ਘੱਟ ਜਮੀਨ ਵਾਲੇ ਕਿਸਾਨਾਂ ਅਤੇ ਬੰਜਰ ਜਮੀਨ ਦੇ ਮਾਲਕਾਂ ਨੂੰ ਵੀ ਵਧੀਆ ਮੁਨਾਫਾ ਦੇ ਸਕਦਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply