ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) –
ਪੁਲਿਸ ਸਾਂਝ ਕੇਂਦਰ ਈਸਟ ਵਲੋਂ ਸਥਾਨਕ ਗੁਲਮੋਹਰ ਸਕੂਲ ਵਿਖੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸਾਂਝ ਕੇਂਦਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਉਣ ਲਈ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ।ਸਾਂਝ ਕੇਂਦਰ ਤੋਂ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਇਸ ਸਮੇਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਂਝ ਕੇਂਦਰ ਵਲੋਂ ਆਮ ਜਨਤਾ ਨੂੰ ਜੋ ਸੇਵਾਵਾਂ ਮੁਹੱੲਆ ਕਰਵਾਈਆਂ ਜਾ ਰਹੀਆਂ ਹਨ ਲਾਭ ਉਠਾਉਣਾ ਚਾਹੀਦਾ ਹੈ, ਤਾਂ ਜੋ ਉਨਾਂ ਨੂੰ ਵੱਖ ਵੱਖ ਦਫਤਰਾਂ ਦੇ ਚੱਕਰ ਨਾ ਲਗਾਉਣੇ ਪੈਣ।ਉਨਾਂ ਦੱਸਿਆ ਕਿ ਸਾਂਝ ਕੇਂਦਰ ਵਿਖੇ ਜੋ ਸੇਵਾਵਾਂ ਉਪਲੱਬਧ ਹਨ, ਉਨਾਂ ਤੋਂ ਇਲਾਵਾ ਬਾਅਦ ਦੀ ਖੱਜਲ ਖਰਾਬੀ ਤੋਂ ਬਚਣ ਲਈ ਦੁਕਾਨ, ਮਕਾਨ ਆਦਿ ਕਿਰਾਏ ‘ਤੇ ਦੇਣ ਅਤੇ ਘਰ, ਕਾਰੋਬਾਰੀ ਥਾਵਾਂ ਜਾਂ ਦੁਕਾਨਾਂ ‘ਚ ਮੁਲਾਜ਼ਮ ਰੱਖਣ ਬਾਰੇ ਅਗਾਊਂ ਸੂਚਨਾ ਸਾਂਝ ਕੇਂਦਰ ਵਿਖੇ ਦਿੱਤੀ ਜਾਵੇ।ਉਨਾਂ ਕਿਹਾ ਕਿ ਸਾਂਝ ਕੇਂਦਰ ਤੋਂ ਅਸਲਾ ਲਾਇਸੈਂਸ ਰੀਨਿਊ ਕਰਵਾਉਣ ਤੇ ਪਾਸਪੋਰਟ ਦੀ ਪੜ੍ਹਤਾਲ ਆਦਿ ਸਬੰਧੀ ਪੂਰੀ ਜਾਣਕਾਰੀ ਵੀ ਹਾਸਲ ਕੀਤੀ ਜਾ ਸਕਦੀ ਹੈ।ਇੰਸਪੈਕਟਰ ਅਸ਼ਵਨੀ ਕੁਮਾਰ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।ਇਸ ਮੌਕੇ ਵੱਡੀ ਗਿਣਤੀ ‘ਚ ਇਲਾਕਾ ਵਾਸੀਆਂ ਤੋਂ ਇਲਾਵਾ ਪਿ੍ਰੰਸੀਪਲ ਰਾਜ ਰਾਣੀ, ਗਿੰਨੀ, ਸਰਵਜੀਤ ਕੌਰ, ਵੀਨਾ ਅਮਨਦੀਪ ਕੌਰ, ਸੀਮਾ, ਨਵਦੀਪ ਕੌਰ, ਅਮਰੀਕ ਸਿੰਘ, ਸਤਬੀਰ ਸਿੰਘ, ਪਲਵਿੰਦਰ, ਅੰਂਕਿਤ, ਤਜਿੰਦਰ ਸਿੰਘ, ਮਹਿਲਾ ਸੁਰੱਖਿਆ ਏ.ਐਸ.ਆਈ. ਜੋਤੀ ਸ਼ਰਮਾ, ਕਾਂਸਟੇਬਲ ਮੰਜੂ ਗਿੱਲ, ਕਵਲਜੀਤ ਕੌਰ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media