ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਐਂਡ ਨਾਨ ਏਡਿਡ) ਦੇ ਫੈਸਲੇ ਮੁਤਾਬਿਕ ਡੀ.ਏ.ਵੀ ਕਾਲਜ ਯੂਨਿਟ ਦੇ ਪੰਕਜ ਜਮਵਾਲ ਨੂੰ ਜਿਲਾ ਸਕੱਤਰ ਨਿਯੁੱਕਤ ਕੀਤਾ ਗਿਆ ਹੈ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਪੰਕਜ ਜਮਵਾਲ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਉਹ ਹਮੇਸ਼ਾਂ ਕਾਲਜ ਦੀ ਭਲਾਈ ਲਈ ਕੰਮ ਕਰਨਗੇ।ਇਸ ਮੌਕੇ ਕਾਲਜ ਯੂਨਿਟ ਪ੍ਰਧਾਨ ਦੀਪਕ ਸ਼ਰਮਾ ਅਤੇ ਸੈਕਟਰੀ ਸੁਨੀਲ ਕੁਮਾਰ ਤੇ ਹੋਰ ਅਹੁੱਦੇਦਾਰਾਂ ਨੇ ਪੰਕਜ ਜਮਵਾਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਵਧਾਈ ਦਿੱਤੀ ਅਤੇ ਯੂਨਿਟ ਵਲੋਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਤਾ।ਇਸ ਤੋਂ ਇਲਾਵਾ ਮਦਨ ਲਾਲ ਖੁਲੱਰ ਨੂੰ ਸਰਪ੍ਰਸਤ, ਰਾਜੀਵ ਭਸੀਨ ਨੁੰ ਪ੍ਰਧਾਨ, ਭੁਪਿੰਦਰ ਠਾਕਰ ਨੂੰ ਜਨਰਲ ਸਕੱਤਰ ਅਤੇ ਪੰਕਜ ਜਮਵਾਲ ਨੂੰ ਜਿਲਾ ਸੈਕਟਰੀ ਦੀ ਜਿੰਮੇਵਾਰੀ ਸੌਂਪਣ ‘ਤੇ ਕੇਂਦਰੀ ਕਮੇਟੀ ਦਾ ਧੰਨਵਾਦ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media