ਬਠਿੰਡਾ, 18 ਮਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੀਤੇ ਸਾਲ 2016 ’ਚ `ਨੈਤਿਕ ਸਿੱਖਿਆ` ਵਿਸ਼ੇ ਤੇ ਪ੍ਰੀਖਿਆ ਲਈ ਗਈ,ਜਿਸ ਪ੍ਰੀਖਿਆ ਵਿਚ 65 ਕਾਲਜਾਂ ਦੇ 8000 ਵਿਦਿਆਰਥੀਆਂ ਨੇ ਭਾਗ ਲਿਆ ਸੀ।ਗੁਰੂਕੁਲ ਕਾਲਜ ਦੀ ਬੀ.ਕਾਮ ਭਾਗ ਪਹਿਲਾ ਦੀ ਵਿਦਿਆਰਥਣ ਪਰਮਵੀਰ ਕੌਰ ਸਪੁੱਤਰੀ ਰਘਵੀਰ ਸਿੰਘ ਨੇ ਨਾ ਕੇਵਲ ਇਹ ਪ੍ਰੀਖਿਆ ਪਾਸ ਕੀਤੀ ਬਲਕਿ ਮੈਰਿਟ ਵਿੱਚ ਵੀ ਸਥਾਨ ਹਾਸਲ ਕਰਕੇ ਕਾਲਜ ਅਤੇ ਜਿਲੇ ਦਾ ਨਾਂ ਰੌਸ਼ਨ ਕੀਤਾ। ਪਿ੍ਰੰਸੀਪਲ ਡਾ: ਰਮੇਸ਼ ਚੰਦਰ ਪਸਰੀਜਾ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪ੍ਰਾਪਤ ਹੋਈ ਟਰਾਫ਼ੀ ਦੇ ਕੇ ਇਸ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ।ਇਸ ਤੋਂ ਇਲਾਵਾ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਗੋਇਲ,ਸਹਾਇਕ ਡਾਇਰੈਕਟਰ ਮਿਸ ਮੀਨੂੰ ਗੋਇਲ, ਸੁਪਰਡੈਂਟ ਮਿਸ ਸਤਵੀਰ ਕੌਰ, ਬਲਦੇਵ ਸਿੰਘ, ਪ੍ਰੋ: ਰਵਿੰਦਰ ਕੌਰ ਵਾਈਸ ਪਿ੍ਰੰਸੀਪਲ, ਪ੍ਰੋ: ਨਵਦੀਪ ਕੋਰ, ਪ੍ਰੋ: ਨੇਹਾ ਧੀਮਾਨ, ਪ੍ਰੋ: ਕਰਨਦੀਪ ਸਿੰਘ ਨੇ ਵੀ ਵਧਾਈ ਦਿੱਤੀ।ਇਸ ਮੌਕੇ ਤੇ ਡਾ: ਰਮੇਸ਼ ਚੰਦਰ ਪਸਰੀਜਾ ਨੇ ਨੌਜਵਾਨ ਵਿਦਿਆਰਥੀਆਂ ਨੂੰ ਅਮੀਰ ਵਿਰਸੇ ਸਬੰਧੀ ਜਾਣਕਾਰੀ ਰੱਖਣ ਲਈ ਪ੍ਰੇਰਿਤ ਕਰਨ, ਸਰਬੱਤ ਦੇ ਭਲੇ ਦੀ ਭਾਵਨਾ ਅਨੁਸਾਰ ਜਾਤ ਪਾਤ ਅਤੇ ਨਸ਼ਿਆਂ ਰਹਿਤ ਮਨੁੱਖੀ ਭਾਈਚਾਰੇ ਵਾਲੇ ਨਰੋਏ ਸਮਾਜ ਦੀ ਰਚਨਾ ਕਰਨ ਲਈ ਪ੍ਰੇਰਨਾ ਆਦਿ ਨੈਤਿਕ ਸਿਖਿਆ ਨਾਲ ਜੋੜਨ ਵਾਲੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੰਮ ਸ਼ਲਾਘਾ ਕੀਤੀ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media