Saturday, July 25, 2026

ਮਰੀਜ਼ਾਂ, ਵਾਰਿਸਾਂ ਲਈ ਗੁਰੂ ਕਾ ਲੰਗਰ ਵਰਤਾਉਣ ਦੇ 14 ਸਾਲ ਮੁਕੰਮਲ ਹੋਣ ’ਤੇ ਸ਼ੁਕਰਾਨਾ ਸਮਾਗਮ ਅੱਜ ਤੋਂ

ਬਠਿੰਡਾ, 18 ਮਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਗੁਰੂੁ ਅਮਰਦਾਸ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧਤ ਅਤੇ ਸ੍ਰੀ ਗੁਰੂ ਅਮਰਦਾਸ ਸਮਾਜ ਸੇਵਾ ਸੰਸਥਾ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਬਠਿੰਡਾ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸਿਵਲ ਹਸਪਤਾਲ ਅਤੇ ਚਿਲਡਰਨ ਵਾਰਡ ਦੇ ਮਰੀਜ਼ਾਂ ਅਤੇ ਉਨਾਂ ਦੇ ਵਾਰਿਸਾਂ ਲਈ ਰੋਜ਼ਾਨਾ ਸ਼ਾਮ ਨੂੰ  ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ। ਇਸ ਦੇ 14 ਸਾਲ ਮੁਕੰਮਲ ਹੋਣ ਦੀ ਖੁਸ਼ੀ ’ਚ ਅੱਜ 19 ਮਈ ਤੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਕਰਕੇ ਸ਼ੁਕਰਾਣਾ ਗੁਰਮਤਿ ਸਮਾਗਮ ਆਯੋਜਿਤ ਹੋ ਰਹੇ ਹਨ।21 ਮਈ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਸਵੇਰੇ 8.00 ਵਜੇ ਤੋਂ 9.00 ਵਜੇ ਤੱਕ ਹਜ਼ੂਰੀ ਰਾਗੀ ਭਾਈ ਕੁਲਵੰਤ ਸਿੰਘ ਆਪਣੇ ਜਥੇ ਸਮੇਤ ਗੁਰੂ ਕੀ ਬਾਣੀ ਦੇ ਸਬਦ ਉਚਾਰਨ ਕਰਨਗੇ। ਇਨਾਂ ਤੋਂ ਬਾਅਦ  9.00 ਤੋਂ ਸਾਢੇ 10.00 ਵਜੇ ਤੱਕ ਬਾਬਾ ਗੁਰਪਿਆਰ ਸਿੰਘ ਸਿਵੀਆਂ ਵਾਲੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕਰਨਗੇ। ਅਰਦਾਸ ਉਪਰੰਤ 11.00 ਵਜੇ ਗੁਰੂ ਕੇ ਲੰਗਰ ਵਰਤਾਏ ਜਾਣਗੇ ਇਸ ਦੀ ਸਮੂਹ ਜਾਣਕਾਰੀ ਕੈਪਟਨ ਮੱਲ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਵਲੋਂ ਪੈ੍ਰਸ ਨਾਲ ਗੱਲਬਾਤ ਕਰਦਿਆਂ ਦਿੱਤੀ ਗਈ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply