Wednesday, March 25, 2026

ਸਿੱਖ ਪੰਥ ਨੂੰ ਗੁ. ਗਿਆਨ ਗੋਦੜੀ ਦੀ ਹੌਂਦ ਮੁੜ ਸਥਾਪਿਤ ਕਰਨ ਦੀ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ

CHARANJIT SINGH CHADHAਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਸਮੁੱਚੇ ਸਿੱਖ ਪੰਥ ਨੂੰ ਹਰਿਦੁਆਰ ਵਿਖੇ ਸਥਿਤ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰੂਦੁਆਰਾ ਗਿਆਨ ਗੋਦੜੀ ਦੀ ਹੌਂਦ ਨੂੰ  ਮੁੜ ਸਥਾਪਿਤ ਕਰਨ ਦੀ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਗੁਰੂਦੁਆਰਾ ਗਿਆਨ ਗੋਦੜੀ ਅਜਿਹਾ ਯਾਦਗਾਰੀ ਧਾਰਮਕ ਅਸਥਾਨ ਹੈ ਜਿਥੇੇ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਸੰਗਤਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਕੇ ਉਹਨਾਂ ਦੀ ਧਾਰਮਕ ਸੋਚ ਨੂੰੰ ਇਕ ਨਵੀਂ ਨੁਹਾਰ ਦਿੱਤੀ ਸੀ ਤੇ ਉਹਨਾਂ ਦੀ ਰੂਹਾਨੀਅਤ ਨੂੰ ਇਕ ਨਵਾਂ ਰਾਹ ਵਿਖਾਇਆ ਸੀ। ਅਜਿਹੇ ਵੱਡੇ ਇਤਿਹਾਸਕ ਮੱਹਤਵ ਵਾਲੇ ਧਾਰਮਿਕ ਪਵਿੱਤਰ ਅਸਥਾਨ ਦੀ ਨਿਸ਼ਾਨਦੇਹੀ ਕਰਕੇ ਇਸ ਨੂੰ ਮੁੜ ਉਸਾਰਨਾ ਤੇ ਉਥੋਂ ਉਜਾਗਰ ਹੋ ਰਹੇ ਸਿੱਖੀ ਸਿਧਾਤਾਂ  ਤੇ ਸਿਖਿਆਵਾਂ ਦਾ ਸਮੁੱਚੇ ਜਗਤ ਵਿਚ ਪ੍ਰਚਾਰਪ੍ਰਸਾਰ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੌੜ ਹੈ ਤੇ ਇਹ ਹਰ ਗੁਰਸਿੱਖ ਦਾ ਕੌਮੀ ਫਰਜ ਵੀ ਬਣਦਾ ਹੈ।ਉਹਨਾਂ ਸਿੱਖ ਜੱਥੇਬੰਦੀਆਂ ਨੂੰ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਅਪੀਲ ਕੀਤੀ ਤਾਂ ਜੋ ਸਿੱਖ ਪੰਥ ਅਪਣੇ ਅਲੋਪ ਹੋ ਰਹੇ ਧਾਰਮਕ ਅਸਥਾਨਾਂ ਦੀ ਨਿਸ਼ਾਨ ਦੇਹੀ ਕਰਕੇ ਇਹਨਾਂ ਅਸਥਾਨਾਂ ਦੀ ਮੁੜ ਸਥਾਪਨਾ ਕਰ ਸਕੇ ਤੇ ਇਸ ਦੀ ਸੇਵਾ-ਸੰਭਾਲ ਕਰਦਿਆਂ ਪੀੜ੍ਹੀ ਦਰ ਪੀੜ੍ਹੀ ਇਸ ਨੂੰ ਅੱਗੇ ਤੋਰ ਸਕੇ।ਉਹਨਾਂ ਕਿਹਾ ਕਿ ਚੀਫ ਖਾਲਸਾ ਦੀਵਾਨ ਵਲੋਂ ਗੁਰੂਦੁਆਰਾ ਗਿਆਨ ਗੋਦੜੀ ਦੀ ਉਸਾਰੀ ਵਿਚ ਆਰਥਿਕ ਪਖੋਂ ਤੇ ਸਮਾਜਕ ਪੱਖੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply