ਅੰਮ੍ਰਿਤਸਰ , 18 ਮਈ (ਪੰਜਾਬ ਪੋਸਟ ਮਨਜੀਤ ਸਿੰਘ) – ਨਰਾਇਣਗੜ ਵਿਖੇ ਬਣੇ ਪੰਜਾਬ ਵਾਰ ਹੀਰੋਜ਼ ਮੈਮੋਰੀਅਲ ਮਿਊਜੀਅਮ ਵੇਖਣ ਲਈ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਐਡਵਾਈਜਰ ਲੈਫ: ਜਰਨਲ ਤੇਜਿੰਦਰ ਸਿੰਘ ਸ਼ੇਰਗਿੱਲ ਪਹੁੰਚੇ।ਉਨਾਂ ਨੇ ਅਮਰ ਜਵਾਨ ਜੋਤੀ ਤੇ ਫੁੱਲ ਚੜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਉਨਾਂ ਨੇ ਵਾਰ ਮੈਮਰੋੀਅਲ ਦੀਆਂ ਗੈਲਰੀਆਂ ਅਤੇ ਸਾਰਾਗੜੀ `ਤੇ ਬਣੀ 7-ਡੀ ਫਿਲਮ ਵੇਖੀ।ਸ਼ੇਰਗਿੱਲ ਨੇ ਵਾਰ ਮੈਮੋਰੀਅਲ ਵਿੱਚ ਹੋਏ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਾਰ ਮੈਮੋਰੀਅਲ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਉਨਾਂ ਨਾਲ ਬਿ੍ਰਗੇਡੀਅਰ ਜੇ.ਐਸ ਅਰੋੜਾ ਡਾਇਰੈਕਟਰ ਸੈਨਿਕ ਭਲਾਈ ਪੰਜਾਬ, ਕਰਨਲ ਅਮਰਬੀਰ ਸਿੰਘ ਚਾਹਲ ਡਿਪਟੀ ਡਾਇਰੈਕਟਰ ਸੈਨਿਕ ਭਲਾਈ ਅੰਮਿ੍ਰਤਸਰ, ਲੈਫ: ਕਰਨਲ ਹਰਿੰਦਰਪਾਲ ਸਿੰਘ ਜਨਰਲ ਮੈਨੇਜਰ ਵਾਰ ਹੀਰੋਜ਼ ਮੈਮਰੋੀਅਲ ਅੰਮਿ੍ਰਤਸਰ ਅਤੇ ਐਕਸੀਅਲ ਪੀ:ਡਬਲਿਯੂ:ਡੀ ਜਸਬੀਰ ਸਿੰਘ ਸੋਢੀ ਵੀ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media