ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ’ਚ ਚੰਗੇ ਅੰਕ ਪ੍ਰਾਪਤ ਕਰਕੇ ਇਲਾਕੇ ’ਚ ਆਪਣਾ ਅਤੇ ਕਾਲਜ ਦਾ ਨਾਂ ਰੌਸ਼ਨ ਕੀਤਾ। ਕਾਲਜ ਦੀਆਂ +2 ਕਾਮਰਸ ਦੀ ਵਿਦਿਆਰਥਣਾਂ ਲਵਲੀਨ ਕੌਰ ਨੇ 87%, ਕੋਮਲਪ੍ਰੀਤ ਕੌਰ ਨੇ 80% ਅਤੇ ਮਨਪ੍ਰੀਤ ਕੌਰ ਨੇ 78% ਅੰਕ ਪ੍ਰਾਪਤ ਕੀਤੇ।ਇਸ ਉਪਲਬੱਧੀ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਆਪਣੇ ਸੰਦੇਸ਼ ਰਾਹੀਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ 12ਵੀਂ ਜਮਾਤ ਦੇ ਚੰਗੇ ਨਤੀਜੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਦਾ ਨਤੀਜਾ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਇਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਕਾਲਜ ਨੇ ਥੋੜ੍ਹੇ ਸਮੇਂ ’ਚ ਹੀ ਸਿੱਖਿਆ ਦੇ ਖੇਤਰ ’ਚ ਉੱਚੀਆਂ ਪ੍ਰਾਪਤੀਆਂ ਕਰਕੇ ਇਲਾਕੇ ਦੇ ਲੋਕਾਂ ’ਚ ਆਪਣੀ ਵਿਸ਼ੇਸ਼ ਪਛਾਣ ਸਥਾਪਿਤ ਕੀਤੀ ਹੈ।ਜਿਸ ਲਈ ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਦੀਆਂ ਸੇਵਾਵਾਂ ਸਲਾਹੁਣਯੋਗ ਹੈ।
ਪ੍ਰੋ: ਡਾ. ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲਜ ਦੀਆਂ ਹੋਰਨਾਂ ਵਿਦਿਆਰਥਣਾਂ ਜਿਨ੍ਹਾਂ ’ਚ +2 ਆਰਟਸ ਦੀ ਸਿਮਰਨਪ੍ਰੀਤ ਕੌਰ ਨੇ 81%, ਰਵਨੀਤ ਕੌਰ ਨੇ 79%, ਅਤੇ ਅਰਪਨਪ੍ਰੀਤ ਕੌਰ ਨੇ 77% ਅੰਕ ਪ੍ਰਾਪਤ ਕੀਤੇ।+2 ਮੈਡੀਕਲ ਦੀ ਤਰੁਣਪ੍ਰੀਤ ਕੌਰ ਨੇ 79%, ਨਵਰੂਪ ਕੌਰ ਅਤੇ ਕਿਰਨਦੀਪ ਕੌਰ ਨੇ 78.4% ਅਤੇ ਕਾਜਲ ਵਰਮਾ ਅਤੇ ਪਵਨਪ੍ਰੀਤ ਕੌਰ ਨੇ 78% ਅਤੇ +2 ਨਾਨ-ਮੈਡੀਕਲ ਦੀ ਸੁਮਨਪ੍ਰੀਤ ਕੌਰ ਨੇ 79%, ਲਵਨੀਤ ਸਿੰਘ ਨੇ 77% ਅਤੇ ਪ੍ਰਦੀਪ ਕੌਰ ਨੇ 72% ਅੰਕ ਪ੍ਰਾਪਤ ਕਰਕੇ ਕਾਲਜ ’ਚ ਵਿਸ਼ੇਸ਼ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰੋ. ਜਗਦੀਪ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ: ਹਰਦੇਵ ਸਿੰਘ, ਪ੍ਰੋ: ਅਨੁਰੀਤ ਕੌਰ, ਪ੍ਰੋ. ਰਣਪ੍ਰੀਤ ਸਿੰਘ, ਪ੍ਰੋ: ਰਣਜੀਤ ਸਿੰਘ, ਪ੍ਰੋ: ਕਵਲਜੀਤ ਕੌਰ, ਪ੍ਰੋ: ਪਵਨਦੀਪ ਕੌਰ, ਪ੍ਰੋ: ਨਵਨੀਤ ਕੌਰ, ਪ੍ਰੋ: ਬਲਵੰਤ ਸਿੰਘ, ਪ੍ਰੋ: ਅਨੀਰੁਧ ਤ੍ਰੇਹਨ, ਡਾ. ਪ੍ਰਭਜੀਤ ਕੌਰ ਆਦਿ ਹਾਜਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media