ਜੰਡਿਆਲਾ ਗੁਰੂ, 18 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬੀਤੇ ਕੱਲ੍ਹ ਜੀ.ਟੀ ਰੋਡ `ਤੇ ਪੱਤਰਕਾਰ ਵਰੁਣ ਸੋਨੀ ਦੇ ਭਰਾ ਵਿਸ਼ਾਲ ਸੋਨੀ ਨੂੰ ਗੋਲੀਆਂ ਮਾਰ ਕੇ ਜਖਮੀ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਸਟੇਸ਼ਨ ਥਾਣਾ ਜੰਡਿਆਲਾ ਗੁਰੂ ਮਾਮਲਾ ਦਰਜ ਕਰ ਲਿਆ ਗਿਆ ਹੈ।ਥਾਣਾ ਜੰਡਿਆਲਾ ਗੁਰੂ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਬੱਬਲ ਵਾਸੀ ਗਹਿਰੀ ਮੰਡੀ, ਕਾਲੂ ਪੁੱਤਰ ਰਘਬੀਰ ਸਿੰਘ ਬਾਜ਼ਾਰ ਕਸ਼ਮੀਰੀਆਂ ਜੰਡਿਆਲਾ, ਭੋਲੂ ਪਿੰਡ ਠੱਠੀਆਂ ਅਤੇ ਦੋ ਅਣਪਛਾਤੇ ਲੜਕਿਆਂ ਖਿਲਾਫ ਪਰਚਾ ਨੰਬਰ 94 ਧਾਰਾ 307, 148, 149, 23, 27 ਆਰਮਡ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੁੱਝ ਗੁੰਡਾ ਅਨਸਰਾਂ ਵਲੋਂ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਹਮਲਾਵਰ ਗੋਲੀ ਮਾਰਨ ਤੋਂ ਬਾਅਦ ਲਲਕਾਰੇ ਮਾਰ ਕੇ ਗਏ ਸਨ ਕਿ ਪੱਤਰਕਾਰ ਦਾ ਭਰਾ ਮਾਰ ਦਿੱਤਾ ਅਤੇ ਹੁਣ ਉਸ ਦੀ ਆਪਣੀ ਵਾਰੀ ਹੈ।ਉਹਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋ ਮੰਗ ਕੀਤੀ ਕਿ ਅਜਿਹੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media