ਬਠਿੰਡਾ, 19 ਮਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ ) – ਬਠਿੰਡਾ ਮਾਨਸਾ ਰੋਡ ’ਤੇ ਰਾਤ ਦੇ ਸਮੇਂ ਮੋਟਰਸਾਇਕਲ ਸਵਾਰ ਆਪਣਾ ਸੰਤੁਲਨ ਗਵਾ ਬੈਠਾ ਅਤੇ ਦਰੱਖਤ ਨਾਲ ਟੱਕਰਾ ਕੇ ਜ਼ਖ਼ਮੀ ਹੋ ਗਿਆ ਜਿਸ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦਾ ਵਰਕਰ ਸੰਦੀਪ ਸਿੰਘ ਪਹੁੰਚਿਆ ਅਤੇ ਵੇਖਿਆ ਕਿ ਉਹ ਬਹੁਤ ਜਿਆਦਾ ਗੰਭੀਰ ਖੂਨ ਨਾਲ ਲੱਥਪਥ ਹੋਇਆ ਪਿਆ ਸੀ ਲੇਕਿਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਕੋਟਫੱਤਾ ਨੇ ਮਾਮਲਾ ਦਰਜ ਕਰ ਕੇ ਨੌਜਵਾਨ ਦੇ ਵਾਰਿਸਾਂ ਨੂੰ ਇਤਲਾਹ ਦਿੱਤੀ ਜੋ ਕਿ ਅਮਿਤ ਸ਼ੁਕਲਾ ਪੁੱਤਰ ਰਾਜ ਕੁਮਾਰ25 ਕੋਟਫੱਤਾ ਦਾ ਵਸਨੀਕ ਸੀ।ਜੋ ਕਿ ਬਠਿੰਡਾ ਦੇ ਇੰਡਟਸੀਅਲ ਏਰੀਆਂ ਵਿਖੇ ਪੇਂਟਰ ਦਾ ਕੰਮ ਕਰਦਾ ਸੀ।ਇਕ ਹੋਰ ਘਟਨਾ ’ਚ ਇਕ ਬੱਚਾ ਵਿੱਕੀ ਪੁੱਤਰ ਮਨੋਜ ਕੁਮਾਰ 8 ਚੰਦਸਰ ਵਾਸੀ ਬਸੰਤ ਬਿਹਾਰ ਵਿਖੇ ਤ੍ਰਿਵੈਣੀ ਮੰਦਰ ਦੇ ਨਜ਼ਦੀਕ ਕਾਰ ਦੀ ਫੇਟ ਨਾਲ ਜ਼ਖ਼ਮੀ ਹੋ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media