ਬਠਿੰਡਾ, 19 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )- ਸਕੱਤਰ ਰੈਡ ਕਰਾਸ ਕਰਨਲ (ਰਿਟਾ:) ਵੀਰੇਂਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋ ਇੱਕ ਵਰਕਿੰਗ ਵੂਮੈਨ ਹੋਸਟਲ ਸਾਹਮਣੇ ਪੁਲਿਸ ਲਾਈਨ ਨੇੜੇ ਸਿਵਲ ਹਸਪਤਾਲ ਵਿਖੇ 1 ਜੂਨ 2017 ਤੋਂ ਸ਼ੁਰੂ ਕੀਤਾ ਜਾਣਾ ਹੈ।ਜਿਸ ਵਿੱਚ ਵਰਕਿੰਗ ਲੇਡੀਜ਼/ ਲੜਕੀਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਹੋਸਟਲ ਵਿੱਚ ਬਹੁਤ ਵਧੀਆ ਕਮਰੇ ਬਹੁਤ ਹੀ ਘੱਟ ਰੇਟ `ਤੇ ਦਿੱਤੇ ਜਾਣੇ ਹਨ।ਇਸ ਹੋਸਟਲ ਵਿੱਚ ਕੋਈ ਵੀ ਵਰਕਿੰਗ ਲੇਡੀਜ਼/ਲੜਕੀ ਰਹਿਣਾ ਚਾਹੁੰਦੀ ਹੈ ਤਾਂ ਉਹ ਇਸ ਸਬੰਧੀ ਫਾਰਮ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸਿਵਲ ਸਟੇਸ਼ਨਬਠਿੰਡਾ (0164-2212860) ਤੋਂ ਪ੍ਰਾਪਤ ਕਰਕੇ ਅਪਲਾਈ ਕਰ ਸਕਦੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media