Sunday, March 22, 2026

ਇੰਪਲਾਈਜ ਯੂਨੀਅਨ ਦੇ ਵਫਦ ਵੱਲੋਂ ਸਿਹਤ ਡਾਇਰੈਕਟਰ ਨਾਲ ਪੈਨਲ ਮੀਟਿੰਗ

ਸੰਦੌੜ, 19 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – PPN1905201703ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ  ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦਾ ਇੱਕ ਸੁਬਾਈ ਵਫਦ ਆਗੂ ਰਵਿੰਦਰ ਲੂਥਰਾ ਦੀ ਅਗਵਾਈ ਦੇ ਵਿੱਚ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਧਰਮਪਾਲ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਐਚ.ਐਸ ਬਾਲੀ ਨੂੰ ਚੰਡੀਗੜ੍ਹ ਵਿਖੇ ਮਿਲਿਆ।ਇਸ ਮੀਟਿੰਗ ਵਿੱਚ ਨਵ ਨਿਯੁੱਕਤ ਮਲਟੀਪਰਜ ਵਰਕਰਾਂ ਨੂੰ ਤੁਰੰਤ ਜੁਆਇਨ ਕਰਾਉਣ ਤੇ ਸਾਰੀ ਭਰਤੀ ਮੁਕੰਮਲ ਕਰਨ ਦੀ ਮੰਗ ਨੂੰ ਜੋਰਦਾਰ ਤਰੀਕੇ ਦੇ ਨਾਲ ਉਠਾਇਆ ਗਿਆ।ਜਿਸ ਕਾਰਨ ਵਿਭਾਗ ਨੇ ਵਿਸ਼ਵਾਸ ਦਿਵਾਇਆ ਹੈ ਕਿ ਸਿਹਤ ਵਰਕਰਾਂ ਦੀ ਭਰਤੀ ਵਿੱਚ ਕਾਨੂੰਨੀ ਰੋਕਾਂ ਨੂੰ ਦੂਰ ਕਰਕੇ  ਜਲਦ ਹੀ ਸਾਰੇ ਨਵ-ਨਿਯੁੱਕਤ ਹੈਲਥ ਵਰਕਰਾਂ ਨੂੰ ਹਾਜ਼ਰ ਕਰਵ ਲਿਆ ਜਾਵੇਗਾ ਅਤੇ ਰਹਿੰਦੀ ਸਾਰੀ ਭਰਤੀ ਮੁਕੰਮਲ ਕੀਤੀ ਜਾਵੇਗੀ।ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੀਰ ਸਿੰਘ ਮੋਗਾ, ਸੂਬਾ ਸਕੱਤਰ ਗੁਲਜ਼ਾਰ ਖਾਨ ਨੇ ਕਿਹਾ ਕਿ ਸਿਹਤ ਵਿਭਾਗ ਨੇ ਬੇਰੋਜਗਾਰਾਂ ਦੇ ਲੰਬੇ ਸਘੰਰਸ਼ ਉਪਰੰਤ ਹੈਲਥ ਵਰਕਰਾਂ ਦੀਆਂ 1263 ਅਸਾਮੀਆਂ ਕੱਢੀਆਂ ਹਨ ਅਤੇ ਇਹਨਾਂ ਸਾਰੀਆਂ ਅਸਾਮੀਆਂ ਤੇ ਯੋਗ ਉਮੀਦਵਾਰਾਂ ਨੂੰ ਜੁਆਇਨ ਕਰਾਉਣ ਲਈ ਇੰਪਲਾਈਜ ਯੂਨੀਅਨ ਪੂਰੀ ਤਰਾਂ ਤਤਪਰ ਹੈ ਤੇ ਸਾਰੇ ਵਰਕਰਾਂ ਨੂੰ ਜੁਆਇਨ ਕਰਵਾ ਕੇ ਹੀ ਦਮ ਲਵਾਂਗੇ ਤੇ ਇਸ ਕਾਰਜ ਵਿੱਚ ਦੇਰੀ ਬਰਦਾਸਤ ਨਹੀਂ ਕੀਤੀ ਜਾਵੇਗੀ।ਉਹਨਾਂ ਦੱਸਿਆ ਕਿ ਇਸ ਪੈਨਲ ਮੀਟਿੰਗ ਦੇ ਵਿੱਚ ਸਿਹਤ ਵਿਭਾਗ ਦੇ ਠੇਕਾ ਕਰਮਚਾਰੀ, ਡੇਲੀ ਵੇਜਿਜ, ਟੈਪਰੇਰੀ, ਐਡਹਾਕ ਤੇ ਆਊਟ ਸੋਸਸਿਜ ਬਿਲ ਨੂੰ ਲਾਗੂੀ ਕਰਨ 2007 ਵਿੱਚ ਭਰਤੀ ਹੈਲਥ ਵਰਕਰਾਂ ਦਾ ਜੀ.ਪੀ.ਐਫ ਨੰਬਰ ਕਰਨ, ਲੈਬ ਟੈਕਨੀਸ਼ੀਅਨ ਦਾ ਪਰੋਬੇਸ਼ਨ ਪੀਰੀਅਡ ਸਿਵਲ ਸਰਜਨ ਪੱਧਰ ਤੇ ਕਲੀਅਰ ਕਰਨ,ਦਰਜਾ ਚਾਰ ਦੀ ਤਰਸ ਅਧਾਰ ਤੇ ਨਿਯੁਕਤੀ ਜਿਲ੍ਹਾ ਪੱਧਰ ਤੇ ਕਰਨ ਤੇ ਸਾਰੀ ਜਾਣਕਾਰੀ ਅਨਲਈਨ ਕਰਨ ਸਮੇਤ ਹੋਰ ਕਈ ਮੰਗਾ ਤੇ ਵਿਚਾਰ ਚਰਚਾ ਕੀਤੀ ਗਈ ਜਿਹਨਾਂ ਨੂੰ ਵਿਭਾਗ ਨੇ ਪੂਰਾ ਕਰਨ ਦਾ ਭਰੋਸਾ ਦਿਵਾਇਆ।ਇਸ ਮੀਟਿੰਗ ਦੇ ਵਿੱਚ ਆਗੂ ਰਵਿੰਦਰ ਲੂਥਰਾ, ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੀਰ ਸਿੰਘ ਮੋਗਾ, ਸੂਬਾ ਸਕੱਤਰ ਗੁਲਜ਼ਾਰ ਖਾਂਨ, ਮੁਥਤਿਆਰ ਲੁਧਿਆਣਾ, ਹਰਮਿੰਦਰਪਾਲ ਫਤਿਹਗੜ੍ਹ ਸਾਹਿਬ, ਸੁਖਵਿੰਦਰ ਤੇ ਸੁਖਰਾਜ ਮੁਕਤਸਰ ਸਾਹਿਬ, ਅਮਰਜੀਤ ਕੌਰ ਫਿਰੋਜਪੁਰ, ਰਾਜਵੀਰ ਅਮ੍ਰਿਤਸਰ, ਸੁਸ਼ੀਲ ਕੁਮਾਰ ਰੋਪੜ ਤੇ ਸੁਰਜੀਤ ਸਿੰਘ ਬਰਨਾਲਾ ਸਮੇਤ ਕਈ ਆਗੂ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply