ਸੰਦੌੜ, 19 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –
ਸਰਕਾਰੀ ਮਿਡਲ ਸਕੂਲ ਸਹਾਰਨਾ ਵਿਖੇ ਵਧ ਰਹੀ ਗਰਮੀ ਅਤੇ ਤਪਦੀ ਲੂ ਤੋ ਪੰਛੀਆ ਨੂੰ ਬਚਾਉਣ ਲਈ ਲਈ ਵਾਤਾਵਰਣ ਪ੍ਰੇਮੀ ਰਾਜੇਸ਼ ਰਿਖੀ ਵੱਲੋਂ ਚਲਾਈ ਦਾਣੇ ਪਾਣੀ ਤੇ ਦਰੱਖਤਾਂ ਦਾ ਪ੍ਰਬੰਧ ਕਰਨ ਵਾਲੀ ਸੁਬਾਈ ਚਰਚਿਤ ਮੁਹਿੰਮ ‘ਪੰਛੀ ਪਿਆਰੇ’ ਦਾ ਆਗਾਜ਼ ਕੀਤਾ ਗਿਆ।ਇਸ ਮੌਕੇ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਇਹ ਪ੍ਰਣ ਲਿਆ ਗਿਆ ਕਿ ਅਸੀਂ ਪੰਛੀਆਂ ਨੂੰ ਹਰ ਪੱਖੋਂ ਬਚਾਉਣ ਦੀ ਕੋਸ਼ਿਸ ਕਰਾਂਗੇ।ਆਪਣੇ ਆਲੇ ਦੁਆਲੇ ਅਤੇ ਘਰਾਂ ਦੀਆਂ ਛੱਤਾਂ ਤੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਾਂਗੇ ਤਾਂ ਕਿ ਕੋਈ ਵੀ ਪੰਛੀ ਤਪਦੀ ਗਰਮੀ ਵਿੱਚ ਪਾਣੀ ਦੀ ਕਮੀ ਕਰਕੇ ਨਾ ਮਰੇ ਅਤੇ ਇਸ ਮੁਹਿੰਮ ਨੂੰ ਆਪਣੇ ਘਰ ਜਾ ਕੇ ਆਂਢ-ਗੁਆਂਢ ਨਾਲ ਸਾਂਝਾ ਕਰਾਂਗੇ। ਵਾਤਾਵਰਣ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਇਸ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਾਂਗੇ ਤੇ ਵੱਧ ਤੋਂ ਵੱਧ ਦਰੱਖਤ ਲਗਾ ਕੇ ਉਹਨਾਂ ਨੂੰ ਪਾਲਣ ਦਾ ਜਿੰਮਾ ਵੀ ਲਵਾਂਗੇ ਇਸ ਉਦੇਸ਼ ਦੀ ਪੂਰਤੀ ਲਈ ਵਿਦਿਆਂਰਥੀਆਂ ਵੱਲੋ ਪਾਣੀ ਦੇ ਬਰਤਨ ਭਰ ਕੇ ਸਕੂਲ ਦੇ ਹਰ ਕੋਨੇ ਵਿੱਚ ਰੱਖੇ ਗਏ, ਇਸ ਮੌਕੇ ਕੁਲਵਿੰਦਰ ਸਿੰਘ, ਨਾਇਬ ਸਿੰਘ, ਸਕੁੰਤਲਾ ਦੇਵੀ, ਨਿਧੀ ਗੁਪਤਾ, ਗੁਰਪ੍ਰੀਤ ਤੇ ਡਾਇਟ ਦੇ ਵਿਦਿਆਰਥੀ ਤੇ ਸਕੂਲ ਦਾ ਸਮੂਹ ਸਟਾਫ ਵੀ ਮੌਜੂਦ ਸੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media