ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਦਿਵਸ ਦੁਨੀਆਂ ਭਰ ਵਿਚ ਅੱਜ ਜਿੱਥੇ ਅੱਤਵਾਦ ਵਿਰੋਧੀ ਮਨਾਇਆ ਗਿਆ, ਉਥੇ ਅੰਮ੍ਰਿਤਸਰ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਅੱਤਵਾਦ ਵਿਰੁੱਧ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਅੱਤਵਾਦ ਦੇ ਖਾਤਮੇ ਦਾ ਹਲਫ ਲਿਆ।ਸਥਾਨਕ ਜਿਲ੍ਹਾ ਪ੍ਰ੍ਰੀਸ਼ਦ ਹਾਲ ਵਿਚ ਇਸ ਸਬੰਧੀ ਹੋਈ ਵਿਸ਼ੇਸ਼ ਇਕੱਤਰਤਾ ਦੀ ਅਗਵਾਈ ਸਹਾਇਕ ਕਮਿਸ਼ਨਰ ਵਿਕਾਸ ਹੀਰਾ ਨੇ ਕੀਤੀ।ਉਨਾਂ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਅੱਤਵਾਦ ਨੂੰ ਦੇਸ਼-ਦੁਨੀਆਂ ਦਾ ਦੁਸ਼ਮਣ ਕਰਾਰ ਦਿੰਦੇ ਹੋਏ ਸਾਰੇ ਜਿਲ੍ਹਾ ਵਾਸੀਆਂ ਨੂੰ ਅੱਤਵਾਦ ਦੇ ਖਾਤਮੇ ਤੱਕ ਇਸ ਖਿਲਾਫ ਲੜਾਈ ਲੜਣ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਜੇਕਰ ਮਾਨਵਤਾ ਦਾ ਭਲਾ ਚਾਹੁੰਦੇ ਹੋ ਤਾਂ ਅੱਤਵਾਦੀ ਤਾਕਤਾਂ ਨੂੰ ਮੂੰਹ ਨਾ ਲਗਾਓ ਕਿਉਂਕਿ ਇਹ ਕਿਸੇ ਦੇ ਸੱਜਣ ਨਹੀਂ।ਇਸ ਮੌਕੇ ਸਾਰੇ ਹਾਜ਼ਰੀਨ ਨੇ ਅਹਿੰਸਾ ਅਤੇ ਸਹਿਣਸ਼ੀਲਤਾ ਦੀਆਂ ਸ਼ਾਨਦਾਰ ਰਵਾਇਤਾਂ ’ਤੇ ਪਹਿਰਾ ਦੇਣ ਦਾ ਪ੍ਰਣ ਲੈਂਦੇ ਹੋਏ ਪੂਰੀ ਤਾਕਤ ਨਾਲ ਹਿੰਸਾ ਅਤੇ ਅੱਤਵਾਦ ਵਿਰੁੱਧ ਲੜਨ ਦਾ ਹਲਫ ਲਿਆ।ਇਸ ਮੌਕੇ ਐਸ.ਡੀ.ਐਮ ਪਰਮਜੀਤ ਸਿੰਘ, ਸੁਪਰਡੈਂਟ ਅੰਜਨਾ ਮਹਾਜਨ, ਸੁਪਰਡੈਂਟ ਸੁਖਵਿੰਦਰ ਸਿੰਘ, ਸੁਪਰਡੈਂਟ ਵੀਨਾ ਕੁਮਾਰੀ, ਦੀਪਕ ਅਰੋੜਾ ਪੀ.ਏ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media