Sunday, June 21, 2026

ਅਪਰਾਧ ’ਤੇ ਕਾਬੂ ਪਾਉਣ ਲਈ ਪੁਲਿਸ ਵਲੋਂ ਸ਼ਹਿਰ `ਚ ਬੀਟ ਪ੍ਰਣਾਲੀ ਲਾਗੂ

96 ਬੀਟਾਂ ਵਿਚ 219 ਕਰਮਚਾਰੀ ਰਹਿਣਗੇ ਤਾਇਨਾਤ
ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – PPN1905201707ਅਪਰਾਧ ’ਤੇ ਕਾਬੂ ਪਾਉਣ ਅਤੇ ਆਮ ਲੋਕਾਂ ਨੂੰ ਲੋੜ ਵੇਲੇ ਤਰੁੰਤ ਸਹੂਲਤ ਦੇਣ ਦੇ ਮਕਸਦ ਨਾਲ ਪੰਜਾਬ ਪੁਲਿਸ ਨੇ ਸ਼ਹਿਰ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਇਸ ਕੰਮ ਲਈ ਵੱਖਰੇ ਕਰਮਚਾਰੀ ਤਾਇਨਾਤ ਕੀਤੇ ਹਨ। ਅੱਜ ਇਸ ਬੀਟ ਪ੍ਰਣਾਲੀ ਦਾ ਸ਼ੁਰੂਆਤ ਸ੍ਰੀ ਰੋਹਿਤ ਚੌਧਰੀ, ਆਈ.ਪੀ.ਐਸ, ਏ.ਡੀ.ਜੀ.ਪੀ, ਲਾਅ-ਐਂਡ-ਆਰਡਰ, ਪੰਜਾਬ ਵੱਲੋਂ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਤੋਂ ਕੀਤੀ ਗਈ।ਇਸ ਦੌਰਾਨ ਐਸ.ਐਸ.ਸ੍ਰੀਵਾਸਤਵ ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅਮਰਜੀਤ ਸਿੰਘ ਬਾਜਵਾ ਪੀ.ਪੀ.ਐਸ ਡੀ.ਸੀ.ਪੀ, ਜਗਮੋਹਨ ਸਿੰਘ ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਗਜ਼ਟਿਡ ਅਫ਼ਸਰ ਵੀ ਹਾਜ਼ਰ ਸਨ।
ਚੌਧਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੀਟ ਪੈਟਰੋਲਿੰਗ ਪ੍ਰਣਾਲੀ ਆਮ ਲੋਕਾਂ ਦੀ ਸਹੁਲਤ ਲਈ, ਜ਼ੁਰਮ `ਤੇ ਕਾਬੂ ਪਾਉਂਣ ਲਈ ਅਤੇ ਨਸ਼ਿਆਂ ਤੇ ਕਾਬੂ ਪਾਉਣ ਲਈ ਅੰਮ੍ਰਿਤਸਰ ਸ਼ਹਿਰ ਵਿਚ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੇ 17 ਥਾਣਿਆਂ ਨੂੰ 96 ਬੀਟਾਂ ਵਿਚ ਵੰਡਿਆ ਗਿਆ ਹੈ ਅਤੇ ਹਰ ਥਾਣੇ ਨੂੰ 5 ਤੋਂ ਲੈ ਕੇ 10 ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ 219 ਕਰਮਚਾਰੀ ਤਾਇਨਾਤ ਕੀਤੇ ਗਏ ਹਨ।ਹਰ ਬੀਟ ਅਫਸਰ ਦੀ ਜੁੰਮੇਵਾਰੀ ਤੈਅ ਕੀਤੀ ਜਾ ਰਹੀ ਹੈ।ਬੀਟ ਅਫਸਰ ਅਤੇ ਸਹਾਇਕ ਬੀਟ ਅਫਸਰ ਆਪਣੀ ਆਪਣੀ ਬੀਟ ਵਿਚ ਪੈਂਦੇ ਢਾਬੇ, ਹੋਟਲਾਂ, ਸਰਾਵਾਂ, ਪੁਰਾਣੇ ਜ਼ੁਰਮ ਪੇਸ਼ਾ ਲੋਕਾਂ ਬਾਰੇ, ਮਾੜੇ ਆਚਰਨ ਦੇ ਲੋਕ ਜੋ ਹਿਸਟਰੀ ਸ਼ੀਟਰ ਹਨ, ਭਗੋੜੇ ਅਤੇ ਫੌਜੀ ਭਗੋੜਿਆਂ ਬਾਰੇ, ਧਮਕਾਏ ਹੋਏ ਵਿਅਕਤੀਆਂ, ਬੈਂਕਾਂ, ਡਾਕਖਾਨਿਆਂ, ਏ.ਟੀ.ਐਮ, ਸਕੂਲਾਂ, ਕਾਲਜਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨ, ਮੰਦਰਾਂ, ਗੁਰਦਵਾਰਿਆਂ, ਟਰੈਫਿਕ ਸਬੰਧੀ ਸਮੱਸਿਆਵਾਂ ਬਾਰੇ, ਹਰ ਵਰਗ ਦੇ ਲੋਕਾਂ ਦੀ ਪੈੜ ਨੱਪਣ ਦੇ ਨਾਲ-ਨਾਲ ਚੰਗੇ ਆਚਰਨ ਦੇ ਲੋਕਾਂ ਬਾਰੇ ਵੀ ਜਾਣਕਾਰੀ ਰੱਖਣਗੇ ਤਾਂ ਜੋ ਸਮੇਂ-ਸਮੇਂ ਸਿਰ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਹਨਾ ਵੱਲੋਂ ਦਿੱਤੀਆਂ ਗਈਆਂ ਸੂਚਨਾਵਾਂ ਅਤੇ ਖੁਫੀਆ ਸਰੋਤਾਂ ਰਾਹੀਂ ਜੁਰਮ `ਤੇ ਕਾਬੂ ਪਾਇਆ ਜਾ ਸਕੇ।
ਉੁਨਾਂ ਆਸ ਪ੍ਰਗਟਾਈ ਕਿ ਬੀਟ ਪੈਟਰੋਲਿੰਗ ਪ੍ਰਣਾਲੀ ਰਾਹੀਂ ਬੀਟ ਅਫ਼ਸਰ ਆਮ ਲੋਕਾਂ ਨਾਲ ਤਾਲਮੇਲ ਕਰੇਗਾ, ਜਿਸ ਨਾਲ ਪੁਲਿਸ ਵਿਭਾਗ ਅਤੇ ਆਮ ਲੋਕਾਂ ਵਿੱਚ ਆਪਸੀ ਸਬੰਧ ਹੋਰ ਮਜਬੂਤ ਹੋਣਗੇ, ਜਿਸ ਨਾਲ ਆਮ ਲੋਕਾਂ ਦਾ ਪੁਲਿਸ ਪ੍ਰਤੀ ਭਰੋਸਾ ਵਧੇਗਾ ਅਤੇ ਪੁਲਿਸ ਦਾ ਅਕਸ ਵਧੀਆ ਬਣੇਗਾ।ਇਸ ਉਪਰਾਲੇ ਨਾਲ ਆਮ ਲੋਕ ਸਨੈਚਰਾਂ, ਨਸ਼ਾ ਵੇਚਣ ਵਾਲਿਆ, ਨਸ਼ਾ ਤਸਕਰਾਂ ਅਤੇ ਸਮਾਜ਼ ਦੇ ਮਾੜੇ ਅਨਸਰਾਂ ਦੀ ਸੂਚਨਾ ਪੁਲਿਸ ਨੂੰ ਬਿਨਾਂ ਕਿਸੇ ਡਰ ਤੋਂ ਦੇਣਗੇ, ਜਿਸ ਨਾਲ ਸਮਾਜ ਵਿੱਚੋ ਨਸ਼ਾ ਜੜ੍ਹ ਤੋਂ ਖਤਮ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਜੁਰਮ ਤੇ ਕਾਬੂ ਪਾਇਆ ਜਾ ਸਕੇਗਾ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply