ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਬੀਤੀ ਦਿਨੀਂ ਲਾਵਾਰਿਸ ਮਿਲੇ ਅਣਪਛਾਤੇ ਵਿਅਕਤੀ, ਜਿਸ ਨੂੰ ਇਲਾਜ ਲਈ ਪੁਲਿਸ ਨੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਾਰਡ ਨੰ: 6 ਵਿਚ ਦਾਖ਼ਲ ਕਰਵਾਇਆ ਸੀ, ਦੀ ਅੱਜ ਮੌਤ ਹੋ ਗਈ। ਉਕਤ ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਹੋਸ਼ ਨਾ ਆਉਣ ਕਾਰਨ ਉਸਦੀ ਅਜੇ ਤੱਕ ਸ਼ਨਾਖਤ ਨਹੀ ਹੋ ਸਕੀ। ਉਨਾਂ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਕਰਨ ਲਈ ਉਸ ਦੀ ਲਾਸ਼ ਸਿਵਲ ਹਸਪਤਾਲ ਵਿਖੇ 72 ਘੰਟੇ ਲਈ ਮੁਰਦਾ ਘਰ ਵਿਚ ਰੱਖੀ ਗਈ ਹੈ। ਉਨਾਂ ਦੱਸਿਆ ਕਿ ਉਸਦੇ ਹੁਲੀਏ ਅਤੇ ਪਾਏ ਹੋਏ ਕੱਪੜਿਆਂ ਅਨੁਸਾਰ ਵਿਅਕਤੀ ਦੀ ਉਮਰ ਕਰੀਬ 35 ਸਾਲ, ਕੱਦ 5-6’’, ਰੰਗ ਕਣਕ ਵੰਨਾ, ਜਿਸਮ ਪਤਲਾ ਅਤੇ ਕਮਜ਼ੋਰ, ਬਿਸਕੁਟੀ ਤੇ ਨੀਲੀ ਡੱਬੀਦਾਰ ਕਮੀਜ਼, ਨੀਲੀ ਜੀਨ ਦੀ ਪੈਂਟ ਪਹਿਨੀ ਹੈ ਅਤੇ ਕੇਸ ਦਾੜੀ ਕੱਟੇ ਹੋਏ ਹਨ। ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਉਕਤ ਵਿਅਕਤੀ ਨੂੰ ਪਹਿਚਾਨਦਾ ਹੋਏ ਤਾਂ ਪੁਲਿਸ ਜਾਂ ਹਸਪਤਾਲ ਵਿਚ ਪਹੁੰਚ ਕਰੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media