ਸੰਦੌੜ, 20 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –
ਰਾਜ ਸਿੱਖਿਆ ਅਤੇ ਕਿਤਾ ਅਗਵਾਈ ਬਿਊਰੋ ਪੰਜਾਬ ਦੇ ਨਿਰਦੇਸ਼ਾਂ ‘ਤੇ ਸ.ਸ.ਸ.ਸਕੂਲ ਕੁਠਾਲਾ ਵਿੱਚ ਪਿ੍ਰੰਸੀਪਲ ਸ.ਦਲਜੀਤ ਇੰਦਰ ਸਿੰਘ ਦੀ ਅਗਵਾਈ ਵਿੱਚ 10 ਸਕੂਲਾਂ ‘ਤੇ ਅਧਾਰਿਤ ਕਲੱਸਟਰ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ।ਜਿਸ ਵਿੱਚ ਨਾਟਕ,ਭਾਸ਼ਣ,ਗੀਤ ,ਪੇਟਿੰਗ ਅਤੇ ਕਲੇਅ ਮੋਡਲਿੰਗ ਮੁਕਬਲੇ ਕਰਵਾਏ ਗਏ। ਜੱਜਮੈਂਟ ਲਈ ਜੱਜਾਂ ਦੀ ਭੂਮਿਕਾ ਜਗਤਾਰ ਸਿੰਘ ਸ.ਸ.ਸ.ਸਕੂਲ ਸੰਦੌੜ , ਸੱਜਾਦ ਅਲੀ ਸ.ਹਾ ਸਕੂਲ ਰੁੜਕਾ ਅਤੇ ਤਵਲੀਨ ਕੌਰ ਅ/ਕ ਟੀਚਰ ਨੇ ਨਿਭਾਈ।ਜਿਸ ਤਹਿਤ ਨਾਟਕ,ਗੀਤ ਅਤੇ ਕਲੇਅ ਮੋਡਲਿੰਗ ਵਿੱਚ ਸ.ਹਾ ਸਕੂਲ ਰੁੜਕਾ,ਭਾਸ਼ਣ ਮੁਕਾਬਲੇ ਵਿੱਚ ਸ.ਸ.ਸ.ਸੰਦੌੜ ਅਤੇ ਪੇਟਿੰਗ ਵਿੱਚ ਸ.ਸ.ਸ.ਸਕੂਲ ਕੁਠਾਲਾ ਨੇ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ।ਇਸ ਸਮੇਂ ਕਲੱਸਟਰ ਗਾਈਡੈਂਸ ਰਿਸੋਰਸ ਪਰਸਨ ਸ.ਸ਼ੇਰ ਸਿੰਘ ਟਿੱਬਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਅਤੇ ਕਿੱਤੇ ਦੀ ਸਹੀ ਚੋਣ ਲਈ ਅਜਿਹੇ ਮੇਲੇ ਬਹੁਤ ਲਾਭਦਾਇਕ ਹਨ।ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਸਮੇਂ ਬੇਅੰਤ ਸਿੰਘ, ਪਰਦੀਪ ਕੁਮਾਰ, ਕੁਲਦੀਪ ਸਿੰਘ, ਪੰਕਜ ਧੀਮਾਨ, ਜਸਵਿੰਦਰ ਸਿੰਘ ਚਹਿਲ, ਸੰਦੀਪ ਸਿੰਘ, ਅਮਜਦ ਖਾਨ ਆਦਿ ਕੈਰੀਅਰ ਟੀਚਰ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media