ਸੰਦੌੜ, 20 ਮਈ (ਹਰਮਿੰਦਰ ਸਿੰਘ ਭੱਟ) –
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਲੂਕਾ ਤੇ ਸਰਕਾਰੀ ਮਿਡਲ ਸਕੂਲ ਸਹਾਰਨਾ ਵਿਖੇ ਵਧ ਰਹੀ ਗਰਮੀ ਅਤੇ ਤਪਦੀ ਲੂ ਤੋ ਪੰਛੀਆ ਨੂੰ ਬਚਾਉਣ ਲਈ ਲਈ ਵਾਤਾਵਰਣ ਪ੍ਰੇਮੀ ਰਾਜੇਸ਼ ਰਿਖੀ ਵੱਲੋਂ ਚਲਾਈ ਦਾਣੇ ਪਾਣੀ ਤੇ ਦਰੱਖਤਾਂ ਦਾ ਪ੍ਰਬੰਧ ਕਰਨ ਵਾਲੀ ਸੁਬਾਈ ਚਰਚਿਤ ਮੁਹਿੰਮ ‘ਪੰਛੀ ਪਿਆਰੇ’ ਦਾ ਆਗਾਜ਼ ਕੀਤਾ ਗਿਆ।ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਇਸ ਸਮੇਂ ਇਹ ਪ੍ਰਣ ਲਿਆ ਗਿਆ ਕਿ ਅਸੀਂ ਪੰਛੀਆਂ ਨੂੰ ਹਰ ਪੱਖੋਂ ਬਚਾਉਣ ਦੀ ਕੋਸ਼ਿਸ ਕਰਾਂਗੇ। ਆਪਣੇ ਆਲੇ ਦੁਆਲੇ ਅਤੇ ਘਰਾਂ ਦੀਆਂ ਛੱਤਾਂ ਤੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਾਂਗੇ ਤਾਂ ਕਿ ਕੋਈ ਵੀ ਪੰਛੀ ਤਪਦੀ ਗਰਮੀ ਵਿੱਚ ਪਾਣੀ ਦੀ ਕਮੀ ਕਰਕੇ ਨਾ ਮਰੇ ਅਤੇ ਇਸ ਮੁਹਿੰਮ ਨੂੰ ਆਪਣੇ ਘਰ ਜਾ ਕੇ ਆਂਢ-ਗੁਆਂਢ ਨਾਲ ਸਾਂਝਾ ਕਰਾਂਗੇ। ਵਾਤਾਵਰਣ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਇਸ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਾਂਗੇ ਤੇ ਵੱਧ ਤੋਂ ਵੱਧ ਦਰੱਖਤ ਲਗਾ ਕੇ ਉਹਨਾਂ ਨੂੰ ਪਾਲਣ ਦਾ ਜਿੰਮਾ ਵੀ ਲਵਾਂਗੇ ਇਸ ਉਦੇਸ਼ ਦੀ ਪੂਰਤੀ ਲਈ ਵਿਦਿਆਂਰਥੀਆਂ ਵੱਲੋ ਪਾਣੀ ਦੇ ਬਰਤਨ ਭਰ ਕੇ ਸਕੂਲ ਦੇ ਹਰ ਕੋਨੇ ਵਿੱਚ ਰੱਖੇ ਗਏ।ਇਸ ਮੌਕੇ ਫੱਤਾ ਮਲੂਕਾ ਸਕੂਲ ਦੇ ਪਿ੍ਰੰਸੀਪਲ ਹਰਿੰਦਰ ਭੁੱਲਰ, ਲੈਕਚਰਾਰ ਮੈਡਮ ਯੋਗਿਤਾ, ਕੁਲਵਿੰਦਰ ਸਿੰਘ, ਨਾਇਬ ਸਿੰਘ, ਸ਼ਕੁੰਤਲਾ ਦੇਵੀ, ਨਿਧੀ ਗੁਪਤਾ, ਗੁਰਪ੍ਰੀਤ ਤੇ ਡਾਇਟ ਦੇ ਵਿਦਿਆਰਥੀ ਤੇ ਸਕੂਲ ਦਾ ਸਮੂਹ ਸਟਾਫ ਵੀ ਮੌਜੂਦ ਸੀ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media