Friday, July 3, 2026

ਬੀਬੀ ਕੌਲਾਂ ਜੀ ਸੀਨੀ. ਸੈਕੰ. ਪਬਲਿਕ ਸਕੂਲ ਬਰਾਂਚ-2 ਵਿਖੇ ਹੈਡ ਬੁਆਏ ਤੇ ਹੈਡ ਗਰਲ ਦੀ ਚੋਣ

ਅੰਮ੍ਰਿਤਸਰ, 20 ਮਈ (ਪ੍ਰੀਤਮ ਸਿੰਘ)- PPN2005201710ਸਥਾਨਕ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਰਾਂਚ-2 ਤਰਨ ਤਾਰਨ ਰੋਡ ਨੇੜੇ ਗੁ. ਟਾਹਲਾ ਸਾਹਿਬ ਵਿਖੇ ਇੰਨਵੈਸਟੀਚਰ ਸੈਰੇਮਨੀ ਮਨਾਈ ਗਈ।ਜਿਸ ਦੀ ਆਰੰਭਤਾ ਬੱਚਿਆਂ ਵੱਲੋਂ ਅਰਦਾਸ ਕਰਨ ਉਪਰੰਤ ਸ਼ਬਦ ਗਾਇਨ ਕਰਕੇ ਕੀਤੀ ਗਈ।ਇਸ ਸੈਰੇਮਨੀ ਵਿੱਚ ਸਕੂਲ ਦੇ ਹੈਡ ਬੁਆਏ ਅਤੇ ਹੈਡ ਗਰਲ, ਹਾਊਸ ਕੈਪਟਨ ਅਤੇ ਸਪੋਰਟਸ ਕੈਪਟਨ ਚੁਣੇ ਗਏ।ਇਹਨਾਂ ਸਾਰਿਆਂ ਨੂੰ ਭਾਈ ਗੁਰਇਕਬਾਲ ਸਿੰਘ ਨੇ ਸੈਸ਼ ਤੇ ਬੈਜ ਲਾ ਕੇ ਸਨਮਾਨਿਤ ਕੀਤਾ ਗਿਆ।ਸਕੂਲ ਦੇ ਬੱਚਿਆਂ ਨੇ ਔਰਤਾਂ ਤੇ ਹੋ ਰਹੇ ਜੁਲਮਾਂ ਨੂੰ ਠੱਲ ਪਾਉਣ ਲਈ ਨਾਟਕ ਪੇਸ਼ ਕੀਤਾ ਜਿਸ ਵਿੱਚ ਨਾਰੀ ਸ਼ਕਤੀ ਬਾਰੇ ਔਰਤਾਂ ਨੂੰ ਜਾਗਰੂਕ ਕੀਤਾ ਗਿਆ।ਪਾਣੀ ਨੂੰ ਬਰਬਾਦ ਹੋਣ ਤੋਂ ਕਿਵੇਂ ਰੋਕਿਆ ਜਾਵੇ ਬਾਰੇ ਇਕ ਸਕਿਟ ਪੇਸ਼ ਕੀਤੀ ਗਈ ।
ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਸਕੂਲ ਦਾ ਮੁੱਖ ਟੀਚਾ ਇਹ ਹੈ ਕਿ ਇਥੇ ਪੜਦਾ ਹਰ ਬੱਚਾ ਪੜ੍ਹ ਲਿਖ ਕੇ ਡਾਕਟਰ, ਇੰਨਜੀਨੀਅਰ ਜਾਂ ਵੱਡਾ ਅਫਸਰ ਬਨਣ ਦੇ ਨਾਲ ਪੂਰਨ ਗੁਰਸਿੱਖ ਜਰੂਰ ਬਣੇ।ਉਨਾਂ ਨੇ ਬੱਚਿਆਂ ਨੂੰ ਦੁਨਿਆਵੀ ਪੜਾਈ ਦੇ ਨਾਲ ਸਿੱਖੀ ਦੀ ਮਹਾਨਤਾ ਬਾਰੇ ਵੀ ਦੱਸਿਆ ਜਾਂਦਾ ਹੈ ਤਾਂ ਕਿ ਉਹ ਸਿੱਖੀ ਨਾਲ ਜੁੜੇ ਰਹਿਣ।ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਤੋਂ ਇਲਾਵਾ ਪ੍ਰਿੰਸੀਪਲ ਜਗਜੀਤ ਕੌਰ, ਰਜਿੰਦਰ ਸਿੰਘ ਰਾਣਾ, ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਟਹਿਲਇੰਦਰ ਸਿੰਘ ਅਤੇ ਬੀਬੀ ਜਤਿੰਦਰ ਕੋਰ ਹਾਜਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply