Friday, July 3, 2026

ਹੈਲਥ ਸਿਸਟਮ ਦੀ ਰੀੜ ਦੀ ਹੱਡੀ ਹਨ ਨਰਸਾਂ – ਡਾ: ਪ੍ਰੀਤੀ ਯਾਦਵ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – PPN2005201711ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਚ ਸੈਮੀਨਾਰ ਦੇ ਰੂਪ ਵਿਚ ਅੰਤਰਰਾਸ਼ਟਰੀ ਨਰਸਿੰਗ ਡੇਅ `ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਚਰਨਜੀਤ ਸਿੰਘ ਚੱਢਾ ਪ੍ਰਧਾਨ ਚੀਫ ਖਾਲਸਾ ਦੀਵਾਨ ਨੇ ਕੀਤੀ, ਜਦਕਿ  ਐਸ.ਡੀ.ਐਮ ਡਾ: ਪ੍ਰੀਤੀ ਯਾਦਵ ਬਤੌਰ ਮੁੱਖ ਮਹਿਮਾਨ ਤੇ ਡਾ: ਬੀ.ਐਲ ਗੋਇਲ ਡਾਇਰੈਕਟਰ ਨੈਸ਼ਨਲ ਇੰਸਟੀਚਿਉਟ ਆਫ ਮੈਂਟਲ ਹੈਲਥ ਸਾਇੰਸ, ਡਾ: ਸੁਖਪਾਲ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਕਾਲਜ ਚੇਅਰਮੈਨ ਡਾ: ਸੰਤੋਖ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ।ਪੋ੍ਰਗਰਾਮ ਦਾ ਅਗਾਜ ਸ਼ਮਾਂ ਰੌਸ਼ਨ ਕਰ ਕੇ ਕੀਤਾ ਗਿਆ।ਸੈਮੀਨਾਰ ਦਾ ਵਿਸ਼ਾ ਸੀ- ਲੀਗਲ ਐਂਡ ਐਥੀਕਲ ਇਸ਼ੂਜ ਇੰਨ ਨਰਸਿੰਗ ।ਨਰਸਿੰਗ ਖੇਤਰ ਵਿਚ ਵੱਖ-ਵੱਖ ਮਾਹਿਰਾਂ ਨੇ ਉਪਰੋਕਤ ਵਿਸ਼ੇ `ਤੇ ਭਾਸ਼ਨ ਦਿੱਤੇ ਜਿਹਨਾਂ ਵਿਚ ਡਾ: ਸੁਸ਼ਮਾ ਸੈਣੀ, ਪਰਮੀਸ ਕੌਰ, ਸ਼ਰਨਜੀਤ ਕੌਰ ਤੇ ਅਮਨਪ੍ਰੀਤ ਪ੍ਰਮੁੱਖ ਸਨ। ਮੁੱਖ ਮਹਿਮਾਨ ਡਾ: ਪ੍ਰੀਤੀ ਯਾਦਵ ਨੇ ਉਦਘਾਟਨੀ ਭਾਸ਼ਣ ਵਿਚ ਨਰਸਿੰਗ ਡੇਅ `ਤੇ ਸਾਰਿਆਂ ਨੂੰ ਵਧਾਈ ਦਿੱਤੀ ਤੇ ਨਰਸਾਂ ਨੂੰ ਹੈਲਥ ਸਿਸਟਮ ਦੀ ਰੀੜ ਦੀ ਹੱਡੀ ਦੱਸਦਿਆਂ ਉਹਨਾਂ ਵਲੋਂ ਮਨੁੱਖਤਾ ਲਈ ਕੀਤੀ ਗਈ ਸੇਵਾ ਨੂੰ ਸਰਵੋਤਮ ਸੇਵਾ ਦਸਿਆ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਦੀਵਾਨ ਦੀਆਂ ਕਾਰਗੁਜਾਰੀਆਂ `ਤੇ ਰੌਸ਼ਨੀ ਪਾਈ ਤੇ ਵਿਦਿਆਰਥਣਾਂ ਨੂੰ  ਡਾ: ਪ੍ਰੀਤੀ ਯਾਦਵ ਵਾਂਗ ਅੱਗੇ ਵਧਣ ਦੀ  ਪ੍ਰੇਰਣਾ ਦਿੱਤੀ। ਪ੍ਰਿੰਸੀਪਲ ਦਰਸ਼ਨ ਸੋਹੀ ਨੇ ਨਰਸਿਸ ਡੇਅ ਦੇ ਥੀਮ `ਤੇ ਚਾਨਣਾ ਪਾਇਆ ਤੇ ਕਾਲਜ ਦੀ ਪ੍ਰਗਤੀ ਰਿਪੋਰਟ ਵਿਚ ਕਾਲਜ ਦੀ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਿਆ।ਕਾਲਜ ਮੈਂਬਰ ਇੰਚੲਰਜ ਡਾ: ਐਸ.ਐਸ ਵਾਲੀਆ  ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਦੀਵਾਨ ਦੇ ਆਨਰੇਰੀ ਸੂਕਤਰ ਨਰਿੰਦਰ ਸਿੰਘ ਖੁਰਾਣਾ, ਹਰਜੀਤ ਸਿੰਘ, ਚਰਨਜੀਤ ਸਿੰਘ ਕੌਠੀ ਵਾਲੇ, ਸੰਤੋਖ ਸਿੰਘ ਸੇਠੀ, ਡਾ: ਧਰਮਵੀਰ ਸਿੰਘ ਤੇ ਹੋਰ ਉਘੀਆਂ ਸ਼ਖਸੀਅਤਾਂ ਹਾਜਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply