ਯੋਗ ਨਾਲ ਹਰੇਕ ਬੀਮਾਰੀ ਦਾ ਇਲਾਜ਼ ਸੰਭਵ- ਰਵੀ ਕਾਂਤ
ਧੂਰੀ, 20 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਡਾ. ਬਖਸ਼ੀ ਤੀਰਥ ਸਿੰਘ ਮੈਮੋਰੀਅਲ ਗੁਰੂਕੁਲ ਕਾਨਵੈਂਟ ਸਕੂਲ ਵਿਖੇ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦੇ ਡਾ. ਰਵੀ ਕਾਂਤ ਮਦਾਨ ਦੀ ਅਗੁਵਾਈ ਹੇਠ ਆਯੁਰਵੈਦਿਕ ਵਿਭਾਗ ਵੱਲੋਂ ਬੱਚਿਆਂ ਨੂੰ ਯੋਗ ਸਬੰਧੀ ਜਾਗਰੂਕ ਕਰਨ ਲਈ ਕੈਂਪ ਆਯੋਜਿਤ ਕੀਤਾ ਗਿਆ।ਜਿਸ ਵਿੱਚ ਯੋਗਾ ਮਾਹਿਰ ਯੋਗੇਸ਼ ਖੁਰਾਨਾ ਆਰਟ ਆਫ ਲਿਵਿੰਗ ਟੀਚਰ ਸੰਗਰੂਰ ਨੇ ਸਕੂਲ ਦੇ ਵਿੱਦਿਆਰਥੀਆਂ ਨੂੰ ਸਿਹਤਯਾਬ ਅਤੇ ਰਿਸ਼ਟ-ਪੁਸ਼ਟ ਜੀਵਨ ਬਤੀਤ ਕਰਨ ਲਈ ਕਈ ਆਸਨ ਕਰਵਾਏ ।ਖੁਰਾਨਾ ਨੇ ਕਿਹਾ ਕਿ ਅੱਜ ਦੇ ਪ੍ਰਦੂਸ਼ਿਤ ਵਾਤਾਵਰਣ ਵਿੱਚ ਮਨੁੱਖ ਯੋਗ ਅਤੇ ਪ੍ਰਾਣਾਯਾਮ ਦੀ ਮੱਦਦ ਨਾਲ ਹੀ ਅਨੇਕਾਂ ਬੀਮਾਰੀਆਂ ਤੋਂੰ ਮੁਕਤ ਹੋ ਕੇ ਤੰਦਰੁਸਤ ਜੀਵਨ ਬਤੀਤ ਕਰ ਸਕਦਾ ਹੈ ਅਤੇ ਯੋਗ ਅਪਨਾਉਣ ਨਾਲ ਜਿੱਥੇ ਸਾਡਾ ਮਨ ਕਾਬੂ ਰਹਿੰਦਾ ਹੈ, ਉਥੇ ਹੀ ਸਾਡੇ ਸ਼ਰੀਰ ਅੰਦਰ ਮਾੜੇ ਵਿਚਾਰ ਪੈਦਾ ਨਹੀਂ ਹੁੰਦੇ।ਇਸ ਲਈ ਸਾਨੂੰ ਹਰ ਰੋਜ਼ ਸਵੇਰ ਵੇੇਲੇ ਜ਼ਰੂਰ ਯੋਗ ਆਸਨ ਕਰਨੇ ਚਾਹੀਦੇ ਹਨ।ਕੈਂਪ ਦੌਰਾਨ ਡਾ. ਰਵੀ ਕਾਂਤ ਮਦਾਨ ਨੇ ਦੱਸਿਆ ਕਿ ਯੋਗ ਨਾਲ ਹਰ ਬਿਮਾਰੀ ਦਾ ਇਲਾਜ਼ ਸੰਭਵ ਹੈ ਅਤੇ ਵਿਭਾਗ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਅਜਿਹੇ ਕੈਂਪ ਲਗਾ ਕੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਯੋਗ ਦੀ ਅਹਿਮੀਅਤ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ।
ਸਕੂਲ ਦੀ ਪ੍ਰਿੰਸੀਪਲ ਕਮਲੇਸ਼ ਬਖਸ਼ੀ ਨੇ ਵੀ ਵਿਦਿਆਰਥੀਆਂ ਨੂੰ ਦੱਸੇ ਗਏ ਯੋਗ ਆਸਨਾਂ ਦੀ ਮਦਦ ਨਾਲ ਸਰੀਰ ਨੂੰ ਬੀਮਾਰੀਆਂ ਤੋਂ ਮੁਕਤ ਹੋਣ ਲਈ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਉੱਘੇ ਸੋਸ਼ਲ ਵਰਕਰ ਅਤੇ ਸਮਾਜ ਭਲਾਈ ਯੂਨਿਟ ਧੂਰੀ ਦੇ ਪ੍ਰਧਾਨ ਮਾ. ਤਰਸੇਮ ਮਿੱਤਲ, ਜਨਰਲ ਸਕੱਤਰ ਮਨਜੀਤ ਸਿੰਘ ਬਖਸ਼ੀ ਸੇਵਾਮੁਕਤ ਡੀ.ਪੀ.ਆਰ.ਓ., ਵੀਰ ਉਪੇਂਦਰ ਦੱਤ ਉਪ ਵੇਦ ਆਦਿ ਨੇ ਵੀ ਯੋਗ ਨੂੰ ਜੀਵਨ ਦਾ ਇੱਕ ਜਰੂਰੀ ਅੰਗ ਬਨਾਉਣ ਲਈ ਸਭਨਾਂ ਨੂੰ ਪ੍ਰੇਰਿਤ ਕੀਤਾ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media