ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਸੰਧੂੂ) –
ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਐਡਮਿਨਿਸਟੇ੍ਰਟਰ ਕਮ ਵੀ.ਸੀ ਅਨੁਰਾਗ ਵਰਮਾ ਆਈ.ਏ.ਐਸ ਦੇ ਸੀਨੀਅਰਤਾਂ ਦੇ ਅਧਾਰ `ਤੇ ਲਗਾਏ ਗਏ ਡਾਇਰੈਕਟਰ ਸਪੋਰਟਸ ਪ੍ਰੋ: ਡਾ: ਸੁਖਦੇਵ ਸਿੰਘ ਦੇ ਸਨਮਾਨ ਲਈ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵਲੋਂ ਪ੍ਰਭਾਕਰ ਸੀਨੀ: ਸੈਕੰ: ਸਕੂਲ ਵਿਖੇ ਪ੍ਰਿੰ: ਰਾਜੇਸ਼ ਪ੍ਰਭਾਕਰ ਦੀ ਅਗਵਾਈ ਤੇ ਮੁੱਖ ਪ੍ਰਬੰਧਕ ਗੁਰਿੰਦਰ ਸਿੰਘ ਮੱਟੁ ਦੇ ਪ੍ਰਬੰਧਾਂ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੋਰਾਨ ਪ੍ਰੋ: ਡਾ: ਸੁਖਦੇਵ ਸਿੰਘ ਤੋਂ ਇਲਾਵਾ ਵੱਖ ਵੱਖ ਖੇਤਰਾਂ ਦੇ ਵਿਚ ਬੇਮਿਸਾਲ ਪ੍ਰਦਰਸ਼ਨ ਕਰਨ ਵਾਲੀਆਂ ਯੂਨਿਵਰਸਿਟੀ ਪੱਧਰ ਦੀਆਂ ਹੋਣਹਾਰ ਵਿਦਿਆਰਥਣਾਂ ਪੁਰਵਸ਼ੀ ਗਰੋਵਰ, ਕੋਮਲ ਕਾਲੀਆ, ਨਿਧੀ ਭਾਟੀਆ, ਦਿਕਸ਼ਾ, ਪ੍ਰਿਯੰਕਾ, ਮਨਪ੍ਰੀਤ ਕੋਰ, ਰਾਜਵਿੰਦਰ ਕੋਰ, ਦੀਪਿਕਾ, ਹਰਪ੍ਰੀਤ ਕੋਰ, ਦਮਨਪ੍ਰੀਤ ਕੋਰ, ਜੋਤਪ੍ਰੀਤ ਕੋਰ ਤੇ ਪ੍ਰਭਜੋਤ ਨੂੰ ਵਿਸ਼ੇਸ਼ ਤੋਰ ਤੇ ਨਿਵਾਜ਼ਿਆ ਗਿਆ। ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰਨ ਦੀ ਰਸਮ ਵਿਧਾਇਕ ਡਾ: ਰਾਜ ਕੁਮਾਰ ਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਮਮਤਾ ਦੱਤਾ ਵਲੋਂ ਸਾਂਝੇ ਤੋਰ `ਤੇ ਅਦਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਡਾਕਟਰ ਸੁਖਦੇਵ ਸਿੰਘ ਨੂੰ ਜੀ.ਐਨ.ਡੀ.ਯੂ ਦਾ ਡਾਇਰੈਕਟਰ ਸਪੋਰਟਸ ਲਗਾ ਕੇ ਪੰਜਾਬ ਸਰਕਾਰ ਨੇ ਦੂਰਅੰਦੇਸ਼ੀ ਦਾ ਮੁਜ਼ਾਹਰਾ ਕੀਤਾ ਹੈ।ਇਸ ਮੋਕੇ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਆਈਆਂ ਸ਼ਖਸੀਅਤਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਪ੍ਰੋ. ਡਾ: ਸੁਖਦੇਵ ਸਿੰਘ ਦੀ ਅਗਵਾਈ ਵਿਚ ਜਿਥੇ ਜੀ.ਐਨ.ਡੀ.ਯੂ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਵਾਧਾ ਹੋਵੇਗਾਾ। ਮੰਚ ਦਾ ਸੰਚਾਲਨ ਪ੍ਰੋ: ਜੀ.ਐਸ ਸੰਧੂ ਤੇ ਸੋਨੀਆ ਸੰਧੂ ਵਲੋਂ ਸਾਂਝੇ ਤੋਰ ਕੀਤਾ ਗਿਆ। ਇਸ ਮੋਕੇ ਸਵਿੰਦਰ ਸੱਤ, ਵਿਕਾਸ ਦੱਤ, ਅੰਮ੍ਰਿਤ ਕੋਰ, ਰਚਨਾ ਪ੍ਰਭਾਕਰ, ਉਦੇਸ਼ ਕੁਮਾਰ, ਰਮਾ ਕਾਲੀਆ, ਸਵਿਤਾ ਭਾਟੀਆ ਆਦਿ ਵਿਸ਼ੇਸ਼ ਤੋਰ `ਤੇ ਹਾਜਰ ਸਨ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media