Monday, September 7, 2026

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਿੰਡ ਬਮਿਆਲ, ਦਨਵਾਲ, ਸੋਫੀਚੱਕ ਤੇ ਕੋਟਲੀ ਵਿਖੇ ਸੈਮੀਨਾਰ

ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – PPN2005201715ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ ਵਲੋ ਭੇਜੀ ਗਈ ਐਸ.ਐਮ.ਐਲ ਵੈਨ ਰਾਹੀ ਅੱਜ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਪਿੰਡ ਬਮਿਆਲ, ਦਨਵਾਲ, ਸੋਫੀਚੱਕ ਅਤੇ ਕੋਟਲੀ ਵਿਖੇ ਸ੍ਰੀਮਤੀ ਆਸ਼ਾ ਮਹਾਜਨ, ਸ੍ਰੀਮਤੀ ਰਮਨ ਕੁਮਾਰੀ (ਪੈਨਲ ਵਕੀਲ) ਅਤੇ ਬਲਵਾਨ ਸਿੰਘ ਪੀ.ਐਲ.ਵੀ ਵਲੋਂ ਐਸ.ਐਮ.ਐਲ ਵੈਨ ਰਾਹੀ ਲੋਕਾਂ ਨੂੰ ਜਾਗਰੂਕ ਕਰਨ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਉਨਾਂ ਕਾਨੂੰਨੀ ਸਹਾਇਤਾ ਸਕੀਮ ਬਾਰੇ ਦਸਿਆ ਕਿ ਜੇਕਰ ਉਹ ਸਰਕਾਰ ਵਲੋਂ ਸਕੀਮ ਅਧੀਨ ਨਿਰਧਾਰਤ ਕੈਟਾਗਰੀ ਨਾਲ ਸਬੰਧ ਰੱਖਦੇ ਹਨ ਤਾਂ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਤੋਂ ਮੁਫਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ।ਇਸ ਸਮੇਂ ਨੈਸ਼ਨਲ ਲੋਕ ਅਦਾਲਤਾਂ ਦੀ ਮਹੱਤਤਾ ਅਤੇ ਮੀਡੀਏਨ ਸੈਂਟਰ/ਸਮਝੌਤਾ ਸਦਨ ਬਾਰੇ ਜਾਗਰੂਕ ਕਰਦਿਆਂ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿਤੀ ਗਈ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply