Saturday, July 4, 2026

ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ 27ਵਾਂ ਕਿਸਾਨ ਬਜ਼ਾਰ ਲਗਾਇਆ ਗਿਆ

ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – PPN2005201716ਜ਼ਿਲੇ ਦੇ ਕਿਸਾਨਾਂ ਵੱਲੋਂ ਤਿਆਰ ਖੇਤੀ ਉਤਪਾਦ ਤਾਜ਼ੇ ਤੇ ਵਾਜ਼ਬ ਭਾਅ `ਤੇ ਖਪਤਕਾਰਾਂ ਨੂੰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅਤੇ ਸ਼ਹਿਰ ਵਾਸੀਆਂ ਦੀ ਮੰਗ `ਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਸੈਲੀ ਰੋਡ ਨੇੜੇ ਬੀਮਾ ਦਫਤਰ ਵਿਖੇ 27ਵਾਂ ਕਿਸਾਨ ਬਜ਼ਾਰ ਲਗਾਇਆ ਗਿਆ।ਕਿਸਾਨ ਬਾਜ਼ਾਰ ਵਿੱਚ ਬਲਜਿੰਦਰ ਸਿੰਘ ਬਹਾਦਰ ਲਾਹੜੀ, ਮਿੱਤ ਸਿੰਘ, ਬਲਵਿੰਦਰ ਸਿੰਘ ਸੁਖਾਲਗੜ, ਰੂਪ ਸਿੰਘ ਜਸਰੋਟੀਆ, ਸਤਨਾਮ ਸਿੰਘ ਕਟਾਰੂਚੱਕ, ਵਿਸ਼ਵਦੀਪ ਸੋਨੀ, ਦਵਿੰਦਰ ਸਿੰਘ, ਪਵਨ ਕੁਮਾਰ ਨੇ ਸਟਾਲ ਲਗਾ ਕੇ ਸਬਜ਼ੀਆਂ ਅਤੇ ਹੋਰ ਖੇਤੀ ਉਤਪਾਦ ਵੇਚੇ।ਸ਼ਹਿਰ ਵਾਸੀਆਂ ਨੇ ਕਿਸਾਨ ਬਾਜ਼ਾਰ ਨੂੰ ਭਰਵਾਂ ਹੁੰਗਾਰਾ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਕਮ ਨੋਡਲ ਅਫਸਰ ਨੇ ਕਿਹਾ ਕਿ ਕਿਸਾਨ ਬਜ਼ਾਰ ਦਾ ਮੁੱਖ ਮਕਸਦ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਮੌਜੂਦ ਵਿਚੋਲਿਆਂ ਦੀ ਭੁਮਿਕਾ ਨੂੰ ਖਤਮ ਕਰਕੇ ਖੇਤੀ ਉਤਪਾਦ ਖੱਪਤਕਾਰਾਂ ਤੱਕ ਪਹੁੰਚਾਉਣੇ ਹਨ ਤਾਂ ਜੋ ਕਿਸਾਨਾਂ ਦੀ ਖੇਤੀ ਉਪਜ ਤੋਂ ਵਧੇਰੇ ਆਮਦਨ ਲਈ ਜਾ ਸਕੇ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਹਫਤੇ ਵਿੱਚ ਤਿੰਨ ਦਿਨ ਬੁੱਧਵਾਰ ਨੂੰ ਚਿਲਡਰਨ ਪਾਰਕ, ਸ਼ੁਕਰਵਾਰ ਨੂੰ ਸੈਲੀ ਰੋਡ ਨੇੜੇ ਬੀਮਾ ਦਫਤਰ ਅਤੇ ਐਤਵਾਰ ਨੂੰ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਲਗਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਭਵਿੱਖ ਵਿੱਚ ਛੇਤੀ ਹੀ ਇੱਕ ਦਿਨ ਜੁਗਿਆਲ ਟਾਊਨਸ਼ਿਪ ਦੇ ਵਸਨੀਕਾਂ ਦੀ ਮੰਗ ਤੇ ਜੁਗਿਆਲ ਟਾਊਨਸ਼ਿਪ ਵਿੱਚ ਕਿਸਾਨ ਬਾਜ਼ਾਰ ਸ਼ੁਰੂ ਕੀਤਾ ਜਾਵੇਗਾ।ਨੌਜਵਾਨ ਕਿਸਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਿੱਚ ਕਿਸਾਨ ਬਾਜ਼ਾਰ ਅਹਿਮ ਰੋਲ ਅਦਾ ਕਰ ਰਿਹਾ ਹੈ ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਕਿਸਾਨ ਬਾਜ਼ਾਰ ਪੰਜਾਬ ਦੇ ਹਰੇਕ ਸ਼ਹਿਰ ਵਿੱਚ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਛੋਟੇ ਕਿਸਾਨ ਆਪਣੇ ਖੇਤੀ ਉਤਪਾਦ ਖੱਪਤਕਾਰਾਂ ਨੂੰ ਸਿੱਧਿਆਂ ਵੇਚ ਕੇ ਆਪਣੀ ਸ਼ੁੱਧ ਖੇਤੀ ਆਮਦਨ ਵਿੱਚ ਵਾਧਾ ਕਰ ਸਕਣ।ਪੜੇ ਲਿਖੇ ਨੌਜਵਾਨ ਕਿਸਾਨ ਵਰੁਨ ਸੋਨੀ ਨੇ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਸਬਜੀਆਂ ਅਤੇ ਹੋਰ ਖੇਤੀ ਪਦਾਰਥ ਵੇਚ ਕੇ ਥੋਕ ਮੰਡੀ ਵਿੱਚ ਬਚਣ ਨਾਲੋਂ ਵਧੇਰੇ ਮੁਨਾਫਾ ਹੁੰਦਾ ਹੈ।

Check Also

ਵਪਾਰੀਆਂ ਦੀਆਂ ਨਾਗਰਿਕ ਸਮੱਸਿਆਵਾਂ ਦੇ ਨਿਪਟਾਰੇ ਲਈ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੀ ਮੀਟਿੰਗ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਵਪਾਰੀਆਂ ਨੂੰ ਦਰਪੇਸ਼ …

Leave a Reply