ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਮੈਂਬਰਸ਼ਿਪ ਲੈ ਕੇ ਪ੍ਰਤੀ ਮਹੀਨਾ ਨਗਰ ਨਿਗਮ ਦੀ ਬਣਦੀ ਫੀਸ ਅਦਾ ਕਰ ਕੇ ਕਈ ਸਾਲਾਂ ਤੋਂ ਬੈਡਮਿੰਟਨ ਹਾਲ ਗੋਲ ਬਾਗ ਵਿੱਚ ਲਗਾਤਾਰ ਖੇਡ ਰਹੇ ਸਮੂੰਹ ਬੈਡਮਿੰਟਨ ਕਲੱਬ ਮੈਂਬਰਾਂ ਨੇ ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਸਾਬਕਾ ਕੌਂਸਲਰ ਤਰਸੇਮ ਸਿੰਘ ਭੋਲਾ ਦੀ ਅਗਵਾਈ ‘ਚ ਕਮਿਸ਼ਨਰ ਨਗਰ ਨਿਗਮ ਦੀ ਗੈਰਹਾਜਰੀ ਵਿੱਚ ਉਨਾਂ ਦੇ ਦਫਤਰੀ ਸਟਾਫ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਆਖਿਆ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਲਗਤਾਰ ਮਹੀਨੇ ਵਿੱਚ ਘੱਟ ਤੋਂ ਘੱਟ 2 ਵਾਰ (ਯਾਨੀ ਕਿ 5-5 ਦਿਨ) ਬਿਨਾਂ ਕਿਸੇ ਇਜਾਜ਼ਤ ਤੋਂ ਬੈਡਮਿੰਟਨ ਹਾਲ ਕਰਾਟੇ ਟੂਰਨਾਮੈਂਟ ਲਈ ਦੇ ਦਿੱਤਾ ਜਾਂਦਾ ਹੈ, ਜਿਸ ਨਾਲ ਉਨਾਂ ਦੀ ਖੇਡ ਦੀ ਰੋਜਾਨਾ ਪ੍ਰੈਕਟਿਸ ਦੀ ਲੜੀ ਟੁੱਟ ਜਾਂਦੀ ਹੈ ਅਤੇ ਕਰਾਟੇ ਟੂਰਨਾਮੈਂਟ ਕਰਵਾਉਣ ਨਾਲ ਵੁਡਨ ਬੈਡਮਿੰਟਨ ਕੋਰਟ ਦੀ ਹਾਲਤ ਖਰਾਬ ਹੋ ਰਹੀ ਹੈ।
ਇਸ ਸਮੇਂ ਕਾਮਰੇਡ ਤਰਸੇਮ ਸਿੰਘ ਭੋਲਾ ਨੇ ਕਿਹਾ ਕਿ ਨਗਰ ਨਿਗਮ ਦੇ ਗੋਲ ਬਾਗ ਨਿਯੁੱਕਤ ਸਰਕਾਰੀ ਮੁਲਾਜਮ ਮਨਮਰਜ਼ੀ ਨਾਲ ਉੱਚ ਅਫ਼ਸਰਾਂ ਦੀ ਇਜਾਜਤ ਤੋਂ ਬਿਨਾਂ ਬੈਡਮਿੰਟਨ ਕੋਰਟ ਵਿੱਚ ਕਰਾਟੇ ਟੂਰਨਾਮੈਂਟ ਕਰਵਾਏ ਜਾਂਦੇ ਹਨ, ਉਹ ਤੁਰੰਤ ਬੰਦ ਕਰਵਾਏ ਜਾਣ ਤਾਂ ਜੋ ਬੈਡਮਿੰਟਨ ਕੋਰਟ ਨੂੰ ਨਾ ਤਾਂ ਨੁਕਸਾਨ ਪਹੁੰਚੇ ਤੇ ਨਾ ਹੀ ਖਿਡਾਰੀਆਂ ਨੂੰ ਕੋਈ ਪ੍ਰੇਸ਼ਾਨੀ ਹੋਵੇ।ਇਸ ਮੌਕੇ ਜੋਤੀ ਪ੍ਰਕਾਸ਼ ਸਿੰਘ, ਨਵੀਨ ਸ਼ਰਮਾ, ਕਿਸ਼ੋਰ ਕੁਮਾਰ, ਪਵਨ ਕੁਮਾਰ, ਪਵਨ ਕੁਮਾਰ, ਸ਼ਾਮ, ਡਾ. ਸਾਹਿਬ ਸਿੰਘ, ਸੁਰਿੰਦਰ ਮੋਹਨ ਸ਼ਰਮਾ, ਟਿੱਕੂ ਚੋਧਰੀ ਅਤੇ ਆਦਿ ਸ਼ਾਮਲ ਸਨ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media