Tuesday, September 8, 2026

ਨਵ-ਨਿਯੁੱਕਤ ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ ਮੁਲਤਾਨੀ ਨੇ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ) – PPN2105201707ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਨਵ-ਨਿਯੁੱਕਤ ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ ਮੁਲਤਾਨੀ ਨੇ ਆਪਣਾ ਅਹੁੱਦਾ ਅੱਜ ਸੰਭਾਲ ਲਿਆ ਹੈ।ਸਕੂਲ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਣ ਲਈ ਸਵੇਰੇ ਦਫਤਰ ਪਹੁੰਚਣ ‘ਤੇ ਸਰਵ ਹਿਤਕਾਰੀ ਸਿਖਿਆ ਸਮਿਤੀ ਦੇ ਜਨਰਲ ਸਕੱਤਰ ਅਸ਼ੋਕ ਬੱਬਰ, ਸਕੂਲ ਕਮੇਟੀ ਦੇ ਉਪ ਪ੍ਰਧਾਨ ਡਾ. ਅਰੁਣ ਮਹਿਰਾ, ਮੈਨੇਜਰ ਡਾ. ਰਾਜੇਸ਼ ਮਹਾਜਨ ਅਤੇ ਮੈਂਬਰ ਜਗਦੀਸ਼ ਮਹਾਜਨ ਵਲੋਂ ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ ਮੁਲਤਾਨੀ ਦਾ ਫੁੱਲਾਂ ਦੇ ਸਵਾਗਤ ਕੀਤਾ ਗਿਆ।ਇਸ ਸਮੇਂ ਅਸ਼ੋਕ ਬੱਬਰ ਨੇ ਕਿਹਾ ਕਿ ਸ੍ਰੀਮਤੀ ਕੇ.ਕੇ ਮੁਲਤਾਨੀ ਬਹੁੱਪੱਖੀ ਸ਼ਖਸ਼ੀਅਤ ਦੇ ਮਾਲਕ ਹਨ ਅਤੇ ਵਿਦਿਆ ਦੇ ਖੇਤਰ ਵਿੱਚ ਬਿਹਤਰੀਨ ਤਜੱਰਬਾ ਰੱਖਦੇ ਹਨ।ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਪ੍ਰਿੰਸੀਪਲ ਮੁਲਤਾਨੀ ਨੇ ਕਿਹਾ ਕਿ ਸਕੂਲ ਨੂੰ ਉਚਾਈਆਂ ਤੱਕ ਲੈਜਾਣ ਲਈ ਸਾਰਿਆਂ ਦਾ ਸਹਿਯੋਗ ਬਹੁਤ ਜਰੂਰੀ ਹੈ।ਉਨਾਂ ਬੱਚਿਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੜਣ ਅਤੇ ਅਹਿਮ ਪੁਜੀਸ਼ਨਾਂ ਹਾਸਲ ਕਰ ਕੇ ਆਪਣਾ, ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕਰਨ ਦੀ ਪ੍ਰੇਰਣਾ ਕੀਤੀ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply