ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਰਿਵਾਜ ਅਤੇ ਵਿਆਹ ਦੇ ਪਵਿਤਰ ਬੰਧਨ ਨੂੰ ਜੋੜ ਕੇ ਬਣਾਏ ਗਏ ਸਬ ਬਰਾਂਡ ‘ਰਿਵਾਹ’ ਹੇਠ ਤਨਿਸ਼ਕ ਨੇ ਭਾਰਤ ਦੀਆਂ ਲਾੜੀਆਂ ਲਈ ਹੱਥ ਤੋਂ ਬਣੇ ਵਿਆਹ ਦੇ ਸ਼ਾਨਦਾਰ ਗਹਿਣੇ ਦੀ ਬਿਹਤਰੀਨ ਲੜੀ ਉਪਲੱਬਧ ਕਰਵਾਈ ਹੈ, ਜਿਸ ਨੂੰ ਬੇਂਗਲੁਰੂ ਵਿੱਚ ਡਿਜਾਇਨ ਟੀਮ ਵਲੋਂ ਤਿਆਰ ਕੀਤਾ ਗਿਆ ਹੈ।
ਤਨਿਸ਼ਕ ਵਲੋਂ ਨਵੀਨਤਮ ਬਰਾਂਡ ਦੀ ਪੇਸ਼ਕਸ਼ ਬਾਰੇ ਜਾਣਕਾਰੀ ਦਿੰਦਿਆਂ ਕੰਪਨੀ ਦੇ ਮਾਰਕੀਟਿੰਗ ਅਧਿਕਾਰੀ ਅਭਿਸ਼ੇਕ ਬੱੱਬਰ ਨੇ ਦੱਸਿਆ ਕਿ ‘ਰਿਵਾਹ’ ਬਰਾਂਡ ਸੋਨੇ ਦੇ ਗਹਿਣਿਆਂ ਦੀ ਨਵੀਂ ਰੇਂਜ ਭਾਰਤੀ ਵਿਆਹਾਂ ਦੀ ਸ਼੍ਰੇਣੀ ਨੂੰ ਸਮਰਪਿਤ ਹੈ।ਉਨਾਂ ਕਿਹਾ ਕਿ ਰਿਵਾਹ ਕਲੇਕਸ਼ਨ ਵਿੱਚ ਸ਼ਾਮਿਲ ਸਾਰੇ ਗਹਿਣੇ, ਚਾਹੇ ਉਹ ਪੰਜਾਬੀ ਦੁਲਹਨ ਲਈ ਇੱਕ ਹੱਥਫੂਲ ਹੋਵੇ ਜਾਂ ਕੰਨੜ ਦੁਲਹਨ ਲਈ ਇੱਕ ਕਮਰਬੰਦ, ਆਪਣੇ ਆਪ ਵਿੱਚ ਤਨਿਸ਼ਕ ਦੇ ਮਾਸਟਰਪੀਸ ਹਨ।ਰਿਵਾਹ ਦੀ ਪੇਸ਼ਕਸ਼ ਵੀ ਤਨਿਸ਼ਕ ਵਲੋਂ ਅੱਜ ਦੀ ਭਾਰਤੀ ਲਾੜੀਆਂ ਲਈ ਬਿਹਤਰੀਨ ਤੋਹਫਾ ਹੈ।ਉਨਾਂ ਕਿਹਾ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਅਲੱਗ ਅਲੱਗ ਰੀਤੀ ਰਿਵਾਜ਼ਾਂ ਰਿਵਾਜ਼ ਅਨੁਸਾਰ ਦੁਲਹਨਾਂ ਦੀਆਂ ਜਰੂਰਤਾਂ ਪੂਰੀ ਕਰਨ ਲਈ ਰਿਵਾਹ ਦੀ ਲੜੀ ਵਿੱਚ ਸੋਨੇ, ਹੀਰੇ, ਕੁੰਦਨ ਅਤੇ ਪੋਲਕੀ ਵਿੱਚ ਤਿਆਰ ਗਹਿਣੇ ਸ਼ਾਮਿਲ ਕੀਤੇ ਗਏ ਹਨ, ਜੋ ਫਿਲਹਾਲ ਫਿਲਹਾਲ ਤਨਿਸ਼ਕ ਦੇ 205 ਸਟੋਰਾਂ ‘ਚ ਉਪਲੱਬਧ ਹੈ ਅਤੇ ਇਸ ਦੀ ਕੀਮਤ 1 ਲੱਖ ਰੁਪਏ ਤੋਂ ਸ਼ੁਰੂ ਹੋ ਕੇ 11 ਲੱਖ ਤੱਕ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਸਥਾਨਕ ਸਟੋਰ ਦੇ ਮਾਲਕ ਹਰਿੰੰਦਰ ਸਿੰਘ ਮਦਾਨ ਨੇ ਦੱਸਿਆ ਕਿ ਉਨਾਂ ਕਿਹਾ ਕਿ ਬੱੇਸ਼ੱਕ ਅੰਮ੍ਰਿਤਸਰ ਸੋਨੇ ਦੇ ਗਹਿਣਿਆਂ ਦਾ ਹੱਬ ਬਣ ਚੁੱਕਾ ਹੈ, ਪਰ ਤਨਿਸ਼ਕ ਹਰ ਖੇਤਰ ਤੇ ਵਰਗ ਦੇ ਗ੍ਰਾਹਕਾਂ ਦੀ ਪਸੰਦ ਦੇ ਗਹਿਣੇ ਬਣਾਉਂਦਾ ਹੈ ਅਤੇ ਕੁਆਲਿਟੀ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਅਤੇ ਕਿਸੇ ਤਰਾਂ ਦੇ ਲੁਕਵੇਂ ਖਰਚੇ ਗ੍ਰਾਹਕ ਪਾਸੋਂ ਨਹੀਂ ਵਸੂਲੇ ਜਾਂਦੇ।ਉਨਾਂ ਹੋਰ ਕਿਹਾ ਕਿ ਤਨਿਸ਼ਕ ਪ੍ਰਤੀ ਮਹੀਨਾ ਡਿਪਾਜ਼ਿਟ ਸਕੀਮ ਤਹਿਤ 10 ਤੋਂ 12 ਮਹੀਨਿਆਂ ਬਾਅਦ ਗ੍ਰਾਹਕਾਂ ਨੂੰ ਉਨਾ ਦੀ ਵਿਆਹ, ਜਨਮ ਦਿਨ ਅਤੇ ਵਿਆਹ ਦੀ ਵਰੇਗੰਢ ਆਦਿ ਵਿਸ਼ੇਸ਼ ਮੌਕਿਆਂ ‘ਤੇ ਗਹਿਣੇ ਉਪਲੱਬਧ ਕਰਵਾੁੳਂਦਾ ਹੈ ਅਤੇ ਇਸ ਡਿਪਾਜ਼ਿ ‘ਤੇ ਵਿਆਜ ਵੀ ਦਿਤਾ ਜਾਂਦਾ ਹੈ।ਉਨਾਂ ਕਿਹਾ ਕਿ ਗ੍ਰਾਹਕਾਂ ਦੀ ਲੋੜ ਅਨੁਸਾਰ ਤਨਿਸ਼ਕ ਵਲੋਂ ਨਵੇਂ ਗਿਣਿਆਂ ਬਦਲੇ ਪੁਰਾਣੇ ਗਹਿਣੇ ਤਬਦੀਲ ਵੀ ਕੀਤੇ ਜਾਂਦੇ ਹਨ। ‘ਰਿਵਾਹ’ ਬਰਾਂਡ ਲੜੀ ਦੇ ਗਹਿਣੇ ਵੀ ਪਤੱਰਕਾਰਾਂ ਸਾਹਮਣੇ ਪ੍ਰਦਰਸ਼ਿਤ ਕੀਤੇ ਗਏ।ਇਸ ਪ੍ਰੈਸ ਕਾਨਫਰੰਸ ਵਿੱਚ ਜੈਦੀਪ ਸਿੰਘ ਵੀ ਮੌਜੂਦ ਸਨ।
Check Also
ਵਪਾਰੀਆਂ ਦੀਆਂ ਨਾਗਰਿਕ ਸਮੱਸਿਆਵਾਂ ਦੇ ਨਿਪਟਾਰੇ ਲਈ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੀ ਮੀਟਿੰਗ
ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਵਪਾਰੀਆਂ ਨੂੰ ਦਰਪੇਸ਼ …
Punjab Post Daily Online Newspaper & Print Media