ਸਮਰਾਲਾ 22 ਮਈ (ਪੰਜਾਬ ਪੋਸਟ- ਕੰਗ) –
ਬਾਬਾ ਭਗਵਾਨ ਦਾਸ ਸਪੋਰਟਸ ਕਲੱਬ ਪਿੰਡ ਪਪੜੌਦੀ ਵੱਲੋਂ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਂਕਤ ਨਾਲ ਸਮਾਪਤ ਹੋ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸਰਬਜੀਤ ਸਿੰਘ ਪਪੜੌਦੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 40 ਟੀਮਾਂ ਨੇ ਭਾਗ ਲਿਆ।ਸਾਰੀਆਂ ਹੀ ਟੀਮਾਂ ਦੇ ਵਿਚਕਾਰ ਗਹਿਗੱਚ ਮੁਕਾਬਲੇ ਹੋਏ।ਅਖੀਰ ਵਿੱਚ ਫਾਈਨਲ ਮੈਚ ਭੌਰਲਾ ਅਤੇ ਮਾਦਪੁਰ ਦਰਮਿਆਨ ਹੋਇਆ, ਜਿਸ ਵਿੱਚ ਭੌਰਲਾ ਦੀ ਟੀਮ ਨੇ ਮਾਦਪੁਰ ਨੂੰ ਪਹਿਲਾ ਬੈਟਿੰਗ ਕਰਦੇ ਹੋਏ, ਇਸ ਮੈਚ ਵਿੱਚ ਜਿੱਤ ਦਰਜ ਕੀਤੀ ਅਤੇ ਪਹਿਲਾ ਸਥਾਨ ਹਾਸਲ ਕਰਕੇ 12000 ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਮਾਦਪੁਰ ਦੀ ਟੀਮ ਨੂੰ ਦੂਜਾ ਸਥਾਨ ਹਾਸਲ ਕਰਕੇ 8100 ਰੁਪਏ ਦੇ ਇਨਾਮ ਨਾਲ ਹੀ ਸਬਰ ਕਰਨਾ ਪਿਆ।ਇਸ ਤੋਂ ਇਲਾਵਾ ਚੱਕ ਮਾਫੀ ਨੇ ਤੀਸਰਾ ਸਥਾਨ ਅਤੇ ਮੁੁਸ਼ਕਾਬਾਦ ਨੇ ਚੌਥਾ ਸਥਾਨ ਹਾਸਲ ਕਰਕੇ, ਕ੍ਰਮਵਾਰ 5100 ਰੁਪਏ ਅਤੇ 3100 ਰੁਪਏ ਦੇ ਇਨਾਮ ਹਾਸਲ ਕੀਤੇ।
ਇਸ ਕ੍ਰਿਕਟ ਟੂਰਨਾਮੈਂਟ ਦੇ ਅਖੀਰਲੇ ਦਿਨ ਇਨਾਮਾਂ ਦੀ ਵੰਡ ਪਰਮਜੀਤ ਸਿੰਘ ਢਿੱਲੋਂ ਯੂਥ ਅਕਾਲੀ ਆਗੂ, ਕਰਨਬੀਰ ਸਿੰਘ ਢਿੱਲੋਂ ਯੂਥ ਕਾਂਗਰਸੀ ਆਗੂ, ਬਲਜਿੰਦਰ ਸਿੰਘ ਬਬਲੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੁਆਰਾ ਕੀਤੀ ਗਈ। ਇਸ ਮੌਕੇ ਜਤਿੰਦਰ ਸਿੰਘ ਜੋਗਾ, ਲਬੀ ਢਿੱਲੋਂ ਪੀ.ਏ, ਗੁਰਮੀਤ ਸਿੰਘ ਪੀ.ਏ, ਸਨੀ ਦੂਆ ਐਮ.ਸੀ, ਮਨਦੀਪ ਸਿੰਘ, ਜਗਦੇਵ ਸਿੰਘ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸਰਬਜੀਤ ਸਿੰਘ ਪਪੜੌਦੀ, ਸਰਪੰਚ ਹਰਜਿੰਦਰ ਸਿੰਘ, ਜਗਤਾਰ ਸਿੰਘ ਪੰਚ, ਤੇਜਾ ਸਿੰਘ ਫੌਜੀ, ਬਲਵੀਰ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ, ਡਾ. ਚੋਪੜਾ, ਰਣਜੀਤ ਸਿੰਘ ਨੰਬਰਦਾਰ, ਸ਼ੇਰਾ ਸਿੰਘ, ਕੁਲਵੰਤ ਸਿੰਘ ਆੜ੍ਹਤੀਆ, ਗੁਰਮੇਲ ਸਿੰਘ ਆੜ੍ਹਤੀਆ ਹਾਜਰ ਸਨ।ਇਸ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਧਾਨ ਰਵੀ ਪਪੜੌਦੀ, ਜਸਵਿੰਦਰ ਸਿੰਘ ਡਿੰਪਲ, ਜਸਵਿੰਦਰ ਸਿੰਘ ਸੁੱਖਾ, ਗੋਪੀ ਜੈਲਦਾਰ, ਮਨਪ੍ਰੀਤ ਸਿੰਘ ਲਾਲਾ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਸਰਬਜੀਤ ਸਿੰਘ ਆੜ੍ਹਤੀਆ, ਗੁਰਦੀਪ ਸਿੰਘ, ਮਨਜੀਤ ਸਿੰਘ ਲਾਡੀ, ਗੱਗੂ, ਜੱਸੀ, ਪਵਨ ਆਪਦ ਨੇ ਦਿਨ ਰਾਤ ਇੱਕ ਕਰ ਦਿੱਤੀ। ਸ਼ਾਮ ਮੌਕੇ ਦਰਸ਼ਕਾਂ ਦੇ ਮਨੋਰੰਜਨ ਲਈ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਜਿਸ ਦਾ ਦਰਸ਼ਕਾਂ ਨੇ ਖੂੁਬ ਅਨੰਦ ਮਾਣਿਆ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media