ਸਮਰਾਲਾ 22 ਮਈ (ਪੰਜਾਬ ਪੋਸਟ- ਕੰਗ) –
ਇੱਥੋਂ ਨਜਦੀਕੀ ਸਰਕਾਰੀ ਮਿਡਲ ਸਕੂਲ ਬਾਲਿਉਂ ਵਿਖੇ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਹਲਕਾ ਫਤਿਹਗੜ੍ਹ ਸਾਹਿਬ ਵੱਲੋਂ ਆਪਣੇ ਐਮ.ਪੀ ਕੋਟੇ ਵਿੱਚੋਂ 3 ਲੱਖ ਰੁਪਏ ਦੀ ਗ੍ਰਾਂਟ ਨਾਲ ਇੱਕ ਨਵੇਂ ਕਮਰੇ ਦੀ ਉਸਾਰੀ ਲਈ ਕਮਰੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਖਾਲਸਾ ਨੇ ਸਕੂਲ ਵਿੱਚ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਇੱਕ ਵਿੱਦਿਆ ਦਾ ਮੰਦਰ ਹੈ।ਸਾਨੂੰ ਧਾਰਮਿਕ ਸਥਾਨਾਂ ਵਾਂਗ ਹੀ ਸਕੂਲਾਂ ਦੇ ਵਿਕਾਸ ਵਿੱਚ ਯੋਗਦਾਨ ਵੀ ਆਪਣਾ ਬਣਦਾ ਪਾਉਣਾ ਚਾਹੀਦਾ ਹੈ।ਜੇਕਰ ਬੱਚਿਆਂ ਨੂੰ ਸਕੂਲਾਂ ਵਿੱਚ ਵਧੀਆ ਢੰਗ ਨਾਲ ਬੈਠਣ ਅਤੇ ਪੜ੍ਹਨ ਲਈ ਵਾਤਾਵਰਨ ਮਿਲੇਗਾ, ਤਾਂ ਹੀ ਬੱਚੇ ਵਧੀਆ ਢੰਗ ਨਾਲ ਪੜ੍ਹ ਸਕਣਗੇ। ਇਸ ਮੌਕੇ ਉਨ੍ਹਾਂ ਨੇ ਜਲਦੀ ਹੀ ਸਕੂਲ ਵਿੱਚ ਬੱਚਿਆਂ ਨੂੰ ਸਾਫ ਪਾਣੀ ਪੀਣ ਲਈ ਵੱਡਾ ਆਰ. ਓ. ਸਿਸਟਮ ਦੇਣ ਦਾ ਐਲਾਨ ਕੀਤਾ ਗਿਆ।ਕਮਰੇ ਦੀ ਉਸਾਰੀ ਦਾ ਕੰਮ ਮੁਕੰਮਲ ਕਰਨ ਲਈ ਛੇਤੀ ਹੀ ਹੋਰ ਗ੍ਰਾਂਟ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ ਗਿਆ।ਮੁੱਖ ਅਧਿਆਪਕਾ ਮੈਡਮ ਬਲਵਿੰਦਰ ਕੌਰ ਨੇ ਮੁੱਖ ਮਹਿਮਾਨ ਤੇ ਹਾਜ਼ਰ ਪਤਵੰਤਿਆਂ ਦਾ ਸਵਾਗਤ ਕੀਤਾ।ਇਸ ਮੌਕੇ ਪੀ.ਟੀ.ਏ ਕਮੇਟੀ ਪ੍ਰਧਾਨ ਬਲਵੀਰ ਸਿੰਘ, ਐਸ. ਐਮ. ਸੀ. ਚੇਅਰਮੈਨ ਜਸਬੀਰ ਸਿੰਘ ਤੇ ਪੰਚਇਤ ਮੈਂਬਰ ਸਹਿਬਾਨ ਵੱਲੋਂ ਹਰਿੰਦਰ ਸਿੰਘ ਖਾਲਸਾ ਨੂੰ ਸਨਮਾਨਿਤ ਕੀਤਾ ਗਿਆ।ਮੈਡਮ ਸੁਖਦੀਪ ਕੌਰ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।ਅਖੀਰ ਵਿੱਚ ਮੁੱਖ ਅਧਿਆਪਕਾ ਮੈਡਮ ਬਲਵਿੰਦਰ ਕੌਰ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਕੇਸ਼ ਸਿੰਘ, ਦਲੀਪ ਸਿੰਘ, ਸ਼ਿੰਗਾਰਾ ਸਿੰਘ, ਬੰਤ ਸਿੰਘ, ਕਰਮਜੀਤ ਸਿੰਘ, ਕਿਰਨਜੀਤ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ, ਸਕੂਲ ਸਟਾਫ ਮੈਂਬਰ ਮੈਡਮ ਮਨਜੀਤ ਕੌਰ, ਮਿਸ ਕਿਰਨਦੀਪ ਕੌਰ ੍ਰ ਸੰਜੀਤ ਕੁਮਾਰ, ਮੀਨਾਕਸ਼ੀ ਰਾਜਨ, ਮਨਪ੍ਰੀਤ ਕੌਰ ਤੇ ਕਮਲਜੀਤ ਕੌਰ ਆਦਿ ਹਾਜ਼ਰ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media