Wednesday, October 7, 2026

ਵਿਰਸਾ ਵਿਹਾਰ ਵਿਖੇ ਚਿਲਡਰਨ ਥੀਏਟਰ ਅਤੇ ਨ੍ਰਿੱਤ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਦਵਿੰਦਰ ਸਿੰਘ) –Virsa Vihar ਵਿਰਸਾ ਵਿਹਾਰ ਵੱਲੋਂ ਕਲਾਤਮਿਕ ਰੁਚੀਆਂ ਰੱਖਣ ਵਾਲੇ ਬੱਚਿਆਂ ਲਈ ਇਕ 10 ਰੋਜ਼ਾ ਚਿਲਡਰਨ ਥੀਏਟਰ ਤੇ ਨ੍ਰਿੱਤ ਵਰਕਸ਼ਾਪ ਦਾ ਆਯੋਜਨ ਮਿਤੀ 6 ਜੂਨ ਤੋਂ 20 ਜੁੂਨ 2017 ਤੱਕ ਕੀਤਾ ਜਾ ਰਿਹਾ ਹੈ।ਰੋਜ਼ਾਨਾ ਸਵੇਰੇ 8.00 ਵਜੇ ਤੋਂ 12.00 ਵਜੇ ਤੱਕ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਇਸ ਵਰਕਸ਼ਾਪ ਵਿੱਚ ਤਿਆਰ ਕੀਤੇ ਨਾਟਕਾਂ ਅਤੇ ਨ੍ਰਿੱਤ ਪ੍ਰੋਗਰਾਮਾਂ ਦੀ ਪੇਸ਼ਕਾਰੀ ਵਿਰਸਾ ਵਿਹਾਰ ਵਿਖੇ 21 ਜੂਨ 2017 ਸ਼ਾਮ 5.00 ਵਜੇ ਕੀਤੀ ਜਾਵੇਗੀ।ਇਸ ਵਰਕਸ਼ਾਪ ਵਿੱਚ ਰੰਗਮੰਚ ਤੇ ਨ੍ਰਿੱਤ ਦੇ ਮਾਹਿਰ ਕਲਾਕਾਰ ਬੱਚਿਆਂ ਨੂੰ ਰੰਗਮੰਚ ਤੇ ਨ੍ਰਿੱਤ ਦੇ ਗੁਰ ਸਿਖਾਉਣਗੇ।ਇਸ ਵਰਕਸ਼ਾਪ ਵਿੱਚ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਹਿੱਸਾ ਲੈ ਸਕਦੇ ਹਨ।ਵਰਕਸ਼ਾਪ ਦੀ ਰਜਿਸਟ੍ਰੇਸ਼ਨ ਮੁੱਖ ਦਫ਼ਤਰ ਵਿਰਸਾ ਵਿਹਾਰ ਨੇੜੇ ਗਾਂਧੀ ਗਰਾਉਂਡ ਟੇਲਰ ਰੋਡ ਵਿਖੇ ਸ਼ੁਰੂ ਹੋ ਚੁੱਕੀ ਹੈ।ਹੋਰ ਜਾਣਕਾਰੀ ਲੈਣ ਲਈ ਗੋਬਿੰਦ ਮੈਨੇਜ਼ਰ ਵਿਰਸਾ ਵਿਹਾਰ ਫੋਨ ਨੰ: 97792-71347 ਤੇ ਸੰਪਰਕ ਕਰੋ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply