Thursday, August 6, 2026

ਪੁਲਿਸ ਮੁਲਾਜਮਾਂ ਲਈ ਕੰਟੀਨ, ਜਿੰਮ, ਆਰ.ਓ ਤੇ ਮਾਡਰਨ ਕੰਟਰੋਲ ਰੂਮ ਦਾ ਆਈ.ਜੀ ਛੀਨਾ ਵਲੋਂ ਉਦਘਾਟਨ

ਬਠਿੰਡਾ, 24 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN2405201703ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਜੋਨ ਦੇ ਮੁਖਵਿੰਦਰ ਸਿੰਘ ਛੀਨਾ ਵਲੋਂ ਪੁਲਿਸ ਲਾਈਨ ਵਿਖੇ ਵੱਖ-ਵੱਖ ਥਾਵਾਂ ’ਤੇ ਉਦਘਾਟਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਨ੍ਹਾਂ ’ਚ ਪੁਲਿਸ ਮੁਲਾਜਮਾਂ ਦੀਆਂ ਸਹੂਲਤਾਂ ਦੇ ਮੱਦੇ ਨਜ਼ਰ ਮਿਲਟਰੀ ਦੀ ਸੀ.ਐਸ.ਡੀ ਕੰਟੀਨ ਦੀ ਤਰਜ਼ ’ਤੇ ਹੀ ਕੰਟਰੋਲ ਰੇਟ ਵਾਲੀ ਕੰਟੀਨ ਦਾ ਉਦਘਾਟਨ ਕੀਤਾ ਗਿਆ ਤਾਂ ਜੋ ਪੁਲਿਸ ਮੁਲਾਜਮ ਨਿੱਤ ਵਰਤੋਂ ਵਾਲੀਆਂ ਘਰੇਲੂ ਚੀਜ਼ਾਂ ਕੰਟਰੋਲ ਰੇਟ ’ਤੇ ਹੀ ਖਰੀਦ ਸਕਣ।ਪੁਲਿਸ ਮੁਲਾਜਮਾਂ ਨੂੰ ਸਿਹਤ ਪੱਖੋਂ ਫਿੱਟ ਰੱਖਣ ਲਈ ਪੁਲਿਸ ਲਾਈਨ ’ਚ ਤਿਆਰ ਕੀਤੇ ਗਏ ਇਕ ਜਿੰਮ ਅਤੇ ਆਰ.ਓ ਸਿਸਟਮ ਦਾ ਵੀ ਉਦਘਾਟਨ ਕੀਤਾ ਤਾਂ ਜੋ ਕਿ ਪੁਲਿਸ ਮੁਲਾਜਮਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।ਉਨ੍ਹਾਂ ਨੇ ਅੱਗੇ ਦੱਸਿਆ ਸ਼ਹਿਰ ਦੀਆਂ ਅਹਿਮ ਸਥਾਨਾਂ ਦੀ ਨਿਗਰਾਨੀ ਰੱਖਣ ਲਈ ਸੀ.ਸੀ.ਟੀ ਕੈਮਰਿਆਂ ਦੇ ਕੰਟਰੋਲ ਪੈਂਨਲ ਦਾ ਮਾਡਰਨ ਕੰਟਰੋਲ ਰੂਮ ਵੀ ਤਿਆਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ ਸਮੇਤ ਹੋਰ ਵੀ ਉੱਚ ਅਧਿਕਾਰੀ ਮੌਜੂਦ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply