
ਨਵੀਂ ਦਿੱਲੀ, 30 ਜੂਨ (ਅੰਮ੍ਰਿਤ ਲਾਲ ਮੰਨਣ)-ਸ਼੍ ਰੋਮਣੀ ਅਕਾਲੀ ਦਲ ਦੀ ਗੁਰੂ ਤੇਗ ਬਹਾਦਰ ਨਗਰ ਵਾਰਡ ਤੋਂ ਨਿਗਮ ਪਾਰਸ਼ਦ ਬੀਬੀ ਰੀਮਾ ਕੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਨਿਗਮ ਪਾਰਸ਼ਦ ਕੈਪਟਨ ਇੰਦਰਪ੍ਰੀਤ ਸਿੰਘ ਦੇ ਉਪਰਾਲਾ ਸਦਕਾ ਹਕੀਕਤ ਨਗਰ ‘ਚ ੨ ਕਰੋੜ ਦੀ ਲਾਗਤ ਨਾਲ ਬਨਣ ਵਾਲੇ ਨਗਰ ਨਿਗਮ ਦੇ ਪ੍ਰਾਥਮਿਕ ਸਕੂਲ ਦਾ ਨੀਂਹ ਪੱਥਰ ਨਗਰ ਨਿਗਮ ਦੇ ਆਗੂਆਂ ਦੀ ਮੌਜੂਦਗੀ ‘ਚ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਸਾਂਝੇ ਤੌਰ ਤੇ ਰੱਖਿਆ ਗਿਆ। ਇਸ ਮੌਕੇ ਉਤਰੀ ਦਿੱਲੀ ਨਗਰ ਨਿਗਮ ਦੇ ਮੈਅਰ ਯੋਗੇਂਦਰ ਚੰਦੋਲੀਆ, ਸਟੈਂਡਿੰਗ ਕਮੇਟੀ ਦੇ ਚੇਅਰਮੈਨ ਮੋਹਨ ਪ੍ਰਸ਼ਾਦ ਭਾਰਦਵਾਜ, ਸਾਬਕਾ ਮੈਅਰ ਬੀਬੀ ਰਜਨੀ ਅੱਬੀ, ਸਿਵਿਲ ਲਾਈਨ ਜ਼ੋਨ ਦੇ ਚੇਅਰਮੈਨ ਅਰਵਿੰਦ ਗਰਗ ਸਣੇ ਸੈਂਕੜੇ ਇਲਾਕਾ ਨਿਵਾਸੀ ਮੌਜੂਦ ਸਨ। ਬੀਬੀ ਰੀਮਾ ਕੌਰ ਵੱਲੋਂ ਸਿੱਖਿਆ ਦੇ ਪ੍ਰਚਾਰ ਦੇ ਪ੍ਰਸਾਰ ਵਾਸਤੇ ਸਕੂਲ ਦੀ ਨਵੀਂ ਬਿਲਡਿੰਗ ਦੀ ਉਸਾਰੀ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਜੀ.ਕੇ. ਨੇ ਅੱਜ ਦੇ ਸਮਾਜ ‘ਚ ਸਿੱਖਿਆ ਨੂੰ ਵੱਡੀ ਲੋੜ ਦੱਸਿਆ।
Check Also
ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …
Punjab Post Daily Online Newspaper & Print Media