Friday, July 4, 2025
Breaking News

ਇਰਾਕ ‘ਚ ਫਸੇ ਨੌਜਵਾਨਾਂ ਦੇ ਹਰੇਕ ਪਰਿਵਾਰ ਨੂੰ ਦਿੱਲੀ ਤੇ ਸ਼੍ਰੋਮਣੀ ਕਮੇਟੀ ਦੇਵੇਗੀ 60-60 ਹਜ਼ਾਰ ਸਹਾਇਤਾ

ਤਲਬੀਰ ਗਿੱਲ ਅਤੇ ਐਡਵੋਕੇਟ ਸਿਆਲਕਾ ਦਾ ਵੱਡਾ ਉਪਰਾਲਾ- ਪ੍ਰੋ: ਸਰਚਾਂਦ ਸਿੰਘ

PPN300601
ਅੰਮ੍ਰਿਤਸਰ, 30  ਜੂਨ (ਸੁਖਬੀਰ ਸਿੰਘ)-  ਇਰਾਕ ਦੇ ਗ੍ਰਹਿ ਯੁੱਧ ਦੌਰਾਨ ਬੰਧਕ ਬਣਾਏ ਗਏ 40 ਪੰਜਾਬੀ ਨੌਜਵਾਨਾ ਦੇ ਪਰਿਵਾਰਕ ਮੈਂਬਰਾਂ ਨੂੰ ਦਰਪੇਸ਼ ਮਾਲੀ ਔਕੜਾਂ ਨੂੰ ਮੱਦੇਨਜ਼ਰ ਰੱਖਦਿਆਂ ਕਲ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀ ਤਰਫ਼ੋਂ ਹਰੇਕ ਪਰਿਵਾਰ ਨੂੰ 60000ਰੁਪੈ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਸ: ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਕਤ ਪੀੜਤ ਪਰਿਵਾਰਾਂ ਦੀ ਸਾਰ ਲੈਣ ‘ਤੇ ਦੇਖਿਆ ਗਿਆ ਕਿ ਕਿ ਗਰੀਬ ਪਰਿਵਾਰਾਂ ਦੇ ਕਮਾਊ ਪੁੱਤਰਾਂ ਦੇ ਇਰਾਕ ਵਿੱਚ ਫਸ ਜਾਣ ਕਾਰਨ ਜਿੱਥੇ ਪਰਿਵਾਰਕ ਮੈਂਬਰ ਚਿੰਤਾ ਅਤੇ ਪ੍ਰੇਸ਼ਾਨੀਆਂ ਦਰਪੇਸ਼ ਹਨ ਉੱਥੇ ਮਾਲੀ ਔਕੜਾਂ ਨਾਲ ਵੀ ਦੋ ਚਾਰ ਹੋ ਰਹੇ ਹਨ। ਉਹਨਾਂ ਦੱਸਿਆ ਪੀੜਤ ਪਰਿਵਾਰਾਂ ਨੂੰ ਕਲ ਦਿਲੀ ਵਿਖੇ ਲਿਜਾ ਕੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਮਿਲਾਇਆ ਗਿਆ। ਜਿੱਥੇ ਵਿਦੇਸ਼ ਮੰਤਰੀ ਨੇ 2 ਘੰਟੇ ਤਕ ਪੀੜਤ ਪਰਿਵਾਰਾਂ ਦੀਆਂ ਮੁਸ਼ਕਲਾਂ ਅਤੇ ਤੌਖਲਿਆਂ ਨੂੰ ਬੜੇ ਗੌਰ ਨਾਲ ਸੁਣਿਆ ਤੇ ਉਹਨਾਂ ਦੇ ਬਚਿਆਂ ਦੀ ਸਲਾਮਤੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਭਰੋਸਾ ਦਿੱਤਾ ਕਿ ਉਹਨਾਂ ਦੇ ਬਚੇ ਸੁਰਖਿਅਤ ਹਨ ਤੇ ਸਰਕਾਰ ਵਲ਼ੋਂ ਉਹਨਾਂ ਦੇ ਜਲਦ ਘਰ ਵਾਪਸੀ ਲਈ ਯਤਨ ਤੇਜ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਮੌਜੂਦ ਦਿਲੀ ਸਿੱਖ ਗੁਰ: ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀਕੇ ਵਲ਼ੋਂ ਪੀੜਤਾਂ ਦੀ ਮਾਲੀ ਸਹਾਇਤਾ ਲਈ 4 ਲੱਖ ਰੁਪੈ ਦੇਣ ਦਾ ਐਲਾਨ ਕੀਤਾ ਗਿਆ। ਉਪਰੰਤ ਅੱਜ ਮਜੀਠੀਆ ਦੇ ਸਿਆਸੀ ਸਕੱਤਰ ਤਲਬੀਰ ਸਿੰਘ ਗਿੱਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੇ ਯਤਨਾਂ ਸਦਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਵਲ਼ੋਂ ਪੀੜਤਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਹਰੇਕ ਪਰਿਵਾਰ ਨੂੰ 50-50 ਹਜ਼ਾਰ ਰੁਪੈ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ਇਰਾਕ ਵਿੱਚ ਬੰਧਕ ਬਣਾਏ ਗਏ 40 ਵਿੱਚੋਂ ਜੋ 25 ਪਰਿਵਾਰ ਉਹਨਾਂ ਦੇ ਸੰਪਰਕ ਵਿੱਚ ਹਨ ਉਹਨਾਂ ਨੂੰ ਕਲ ਹੀ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਹਾਇਤਾ ਰਾਸ਼ੀ ਪ੍ਰਧਾਨ ਸ਼੍ਰੋਮਣੀ ਕਮੇਟੀ ਵਲ਼ੋਂ ਦੇ ਦਿੱਤੀ ਜਾਵੇਗੀ। ਬਾਕੀ ਰਹਿਦਿਆਂ ਦੀ ਜਲਦ ਸ਼ਨਾਖ਼ਤ ਉਪਰੰਤ ਇਹ ਸਹਾਇਤਾ ਉਹਨਾਂ ਕੋਲ ਪਹੁੰਚਾਈ ਜਾਵੇਗੀ। ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਉਕਤ ਪਰਿਵਾਰਾਂ ਦੀ ਹਰ ਤਰਾਂ ਸਹਾਇਤਾ ਕਰਨ ਲਈ ਵਚਨਬੱਧ ਹਨ।
ਵਿਦੇਸ਼ ਮੰਤਰੀ ਨਾ ਮੁਲਾਕਾਤ ਕਰਨ ਉਪਰੰਤ ਅੱਜ ਅੰਮ੍ਰਿਤਸਰ ਪਹੁੰਚੇ ਪ੍ਰੋ: ਸਰਚਾਂਦ ਨੇ ਦੱਸਿਆ ਕਿ ਪੰਜਾਬੀ ਨੌਜਵਾਨਾ ਦੇ ਇਰਾਕ ਵਿੱਚ ਬੰਧਕ ਬਣਾਏ ਜਾਣ ਦੇ ਖ਼ੁਲਾਸੇ ਉਪਰੰਤ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਮੁੱਖ ਮੰਤਰੀ ਤੇ ਕੇਂਦਰੀ ਵਿਦੇਸ਼ ਮੰਤਰੀ ਤੱਕ ਪਹੁੰਚ ਕਰਨ ਦੀ ਪਹਿਲ ਕਦਮੀ ਕੀਤੀ ਗਈ, ਜਿਸ ਉਪਰੰਤ ਮੁੱਖ ਮੰਤਰੀ ਸ: ਬਾਦਲ ਦੀ ਅਗਵਾਈ ਵਿੱਚ ੧੩ ਪੀੜਤ ਪਰਿਵਾਰਾਂ ਦੇ ਵਫ਼ਦ ਵੱਲੋਂ ਅੱਜ ਤੋਂ ਹਫ਼ਤਾ ਪਹਿਲਾਂ ਦਿੱਲੀ ਵਿਖੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਦਿਆਂ ਬੰਧਕਾਂ ਦੀ ਰਿਹਾਈ ਅਤੇ ਉਨ੍ਹਾਂ ਦੀ ਘਰ ਵਾਪਸੀ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ੧੦ ਦਿਨ ਬੀਤ ਜਾਣ ‘ਤੇ ਵੀ ਬੰਧਕਾਂ ਦੀ ਬੰਦ-ਖ਼ਲਾਸੀ ਨਾ ਹੋਣ ਕਾਰਨ ਪੀੜਤ ਪਰਿਵਾਰ ਦੇ ਮਨਾਂ ‘ਚ ਪਨਪੇ ਕੁੱਝ ਸ਼ੰਕੇ ਅਤੇ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਮਜੀਠੀਆ ਅਤੇ ਸ: ਪਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਮੁੜ ਸਰਕਾਰ ਦੇ ਸਾਹਮਣੇ ਰੱਖੇ ਜਾਣ ਦਾ ਉਪਰਾਲਾ ਕੀਤਾ ਗਿਆ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply