ਜੰਡਿਆਲਾ ਗੁਰੂ, 24 ਮਈ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) –
ਜਿਲ੍ਹਾ ਅੰਮ੍ਰਿਤਸਰ ਸੇਲ ਟੈਕਸ ਬਾਰ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਅੱਜ ਸਰਵਿਸ ਕਲੱਬ ਵਿੱਚ ਪ੍ਰਧਾਨ ਰਾਜੀਵ ਕਪੂਰ ਦੀ ਰਹਿਨੁਮਾਈ ਹੇਠ ਹੋਈ।ਜਿਸ ਦੌਰਾਨ ਰਾਜੇਸ਼ ਮਹਾਜਨ ਸੈਕਟਰੀ ਅਤੇ ਗੋਰਵ ਮਹਾਜਨ ਜਾਇੰਟ ਸੈਕਟਰੀ ਵਲੋਂ ਸਾਲ 2016-17 ਦੀ ਸਾਰੀ ਰਿਪੋਰਟ ਪੇਸ਼ ਕੀਤੀ ਗਈ।ਉਪਰੰਤ ਸਰਬਸੰਮਤੀ ਨਾਲ 2017-18 ਲਈ ਨਵੀ ਕਮੇਟੀ ਦੀ ਚੋਣ ਕੀਤੀ ਗਈ।ਜਿਸ ਵਿੱਚ ਬਿਕਰਮ ਸਿੰਘ ਮਲਹੋਤਰਾ (ਜੰਡਿਆਲੇ ਵਾਲੇ) ਪ੍ਰਧਾਨ, ਸੰਜੈ ਸ਼ਰਮਾ ਮੀਤ ਪ੍ਰਧਾਨ, ਅਸ਼ਵਨੀ ਮਜੀਠੀਆ ਸੈਕਟਰੀ, ਗੋਰਵ ਮਹਾਜਨ ਜਾਇੰਟ ਸੈਕਟਰੀ ਚੁਣੇ ਗਏ।ਹਾਜਰ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਬਿਕਰਮ ਸਿੰਘ ਮਲਹੋਤਰਾ ਨੇ ਕਿਹਾ ਕਿ ਸਮੁੱਚੀ ਟੀਮ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਸੋਂਪੀ ਹੈ, ਉਹ ਪੂਰੀ ਤਨਦੇਹੀ ਨਾਲ ਇਸ ਨੂੰ ਪੂਰਾ ਕਰਨਗੇ। ਉਹਨਾਂ ਕਿਹਾ ਕਿ ਜਲਦੀ ਹੀ ਜੀ.ਐਸ.ਟੀ ਸਬੰਧੀ ਪਬਲਿਕ ਮੀਟਿੰਗਾਂ ਕਰਕੇ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਮੀਟਿੰਗ ਵਿੱਚ ਜੀ.ਐਸ ਚਾਵਲਾ, ਸਤਿਆ ਪਾਲ, ਅਮਰੀਕ ਸਿੰਘ ਮਲਹੋਤਰਾ, ਰਾਜਕੁਮਾਰ ਮਲਹੋਤਰਾ, ਸੰਜੇ ਸ਼ਰਮਾ, ਟੀ.ਐਸ ਅਰੋੜਾ, ਐਮ.ਕੇ ਚੋਪੜਾ, ਰਿਸ਼ੀ ਸ਼ਰਮਾ, ਡੀ.ਐਸ ਢਿਲੋਂ, ਸੁਧੀਰ ਚੋਪੜਾ ਆਦਿ ਵੀ ਮੌਜੂਦ ਸਨ ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media