Friday, September 25, 2026

ਯੂਨੀਅਨ ਬੈਂਕ ਆਫ ਇੰਡੀਆ ਦਾ ਏ.ਟੀ.ਐਮ ਗੈਸ ਕਟਰ ਨਾਲ ਕੱਟਣ ਦੀ ਕੋਸ਼ਿਸ਼ ਨਾਕਾਮ

ਪੱਟੀ, 24 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) –

U
U

ਯੂਨੀਅਨ ਬੈਂਕ ਆਫ ਇੰਡੀਆ ਬ੍ਰਾਂਚ ਪੱਟੀ ਵਿਖੇ ਤੜਕਸਾਰ ਤਕਰੀਬਨ 4.00 ਵਜੇ 3 ਅਣਪਛਾਤੇ ਚੋਰਾਂ ਨੇ ਗੈਸ ਕਟਰ ਦੀ ਮਦਦ ਨਾਲ ਏ.ਟੀ.ਐਮ ਖੋਲਣ ਦੀ ਕੋਸ਼ਿਸ ਕੀਤੀ।ਪ੍ਰਾਪਤ ਜਾਣਕਾਰੀ ਬ੍ਰਾਂਚ ਦੇ ਸਬ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਬੈਂਕ ਦੇ ਮੁਲਾਜਮ ਨੇ ਜਦੋ ਬੈਂਕ ਖੋਲਿਆ ਤਾਂ ਉਸ ਨੇ ਏ.ਟੀ.ਐਮ ਖੋਲਣ ਗਿਆ ਤਾਂ ਏ.ਟੀ.ਐਮ ਦਾ ਜਿੰਦਰਾ ਕੱਟਿਆ ਪਿਆ ਸੀ ਤੇ ਏ.ਟੀ.ਐਮ ਸ਼ਟਰ ਟੁੱਟਾ ਪਿਆ ਸੀ।ਉਸ ਨੇ ਤਰੁੰਤ ਮੈਨੂੰ ਸੂਚਨਾ ਦਿੱਤੀ।ਘਟਨਾ ਦੀ ਸੂਚਨਾ ਪੱਟੀ ਸਿਟੀ ਪੁਲਿਸ ਨੂੰ ਦਿੱਤੀ ਗਈ।ਥਾਣਾ ਮੁੱਖੀ ਮੋਹਿਤ ਕੁਮਾਰ ਤੇਜ਼ਪਾਲ ਤੇ ਟੀਮ ਵੱਲੋ ਮੌਕੇ ਆ ਜਾਂਚ ਕੀਤੀ ਤੇ ਬੈਂਕ ਦੇ ਸੀ ਸੀ.ਟੀ.ਵੀ ਕੈਮਰੇ ਵਿਚ ਦੇਖਿਆ ਤਾਂ 3 ਅਣਪਛਾਤੇ ਚੋਰਾਂ ਨੇ ਏ.ਟੀ.ਐਮ ਦਾ ਸ਼ਟਰ ਤੋੜ ਕੇ ਕੈਮਰੇ ਉਪਰ ਸਪਰੇਅ ਕਰਕੇ ਮਸ਼ੀਨ ਨੂੰ ਗੈਸ ਕਟਰ ਨਾਲ ਕਟੱਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀ ਹੋ ਸਕੇ।ਬੈਂਕ ਮੈਨੇਜ਼ਰ ਅਨੁਸਾਰ ਏ.ਟੀ.ਐਮ ਅੰਦਰ 3 ਲੱਖ ਰੁਪਏ ਦੇ ਕਰੀਬ ਨਗਦੀ ਹੋ ਸਕਦੀ ਹੈ।ਉਨਾਂ ਕਿਹਾ ਏ.ਟੀ.ਐਮ ਲਾਕ ਨਾ ਟੁੱਟਣ ਕਰਕੇ ਨਗਦੀ ਦਾ ਬਚਾ ਹੋ ਗਿਆ ਤੇ ਕੁਝ ਨੋਟ ਸੜ ਵੀ ਗਏ ਹੋ ਸਕਦੇ ਹਨ।ਉਨਾਂ ਨੇ ਕਿਹਾ ਕਿ ਘਟਨਾ ਦੀ ਸੂਚਨਾ ਮੁੱਖ ਦਫਤਰ ਨੂੰ ਭੇਜ ਦਿੱਤੀ ਗਈ ਹੈ।ਜੋਨਲ ਟੀਮ ਆ ਕੇ ਹੀ ਏ ਟੀ ਐਮ ਨੂੰ ਚੈਕ ਕਰੇਗੀ।ਥਾਣਾ ਮੁੱਖੀ ਮੋਹਿਤ ਕੁਮਾਰ ਤੇਜ਼ਪਾਲ ਨੇ ਕਿਹਾ ਕਿ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ਼ ਕਰ ਲਿਆ ਗਿਆ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply